ਹੱਥ ਦੇ ਇਸ਼ਾਰੇ ਨਾਲ ਘਰ ਤੇ ਕਾਰ ਦੇ ਦਰਵਾਜੇ ਨੂੰ ਖੋਲ੍ਹਦਾ ਹੈ ਇਹ ਸ਼ਖਸ

01/01/2020 4:28:33 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਸ਼ਖਸ ਹੱਥ ਦੇ ਇਸ਼ਾਰੇ ਨਾਲ ਆਪਣੀ ਟੇਸਲਾ ਕਾਰ ਦਾ ਦਰਵਾਜਾ ਖੋਲ੍ਹਦਾ ਅਤੇ ਬੰਦ (ਲੌਕ) ਕਰਦਾ ਹੈ। ਉਹ ਕੇਲਾ ਲੈ ਕੇ ਆਪਣੇ ਘਰ ਦਾ ਲੌਕ ਖੋਲ੍ਹ ਲੈਂਦਾ ਹੈ। ਕਈ ਲੋਕ ਖੁਦ ਵੀ ਕੇਲਾ ਲੈ ਕੇ ਆਉਂਦੇ ਹਨ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਜਾਦੂ ਕਿਵੇਂ ਹੋ ਰਿਹਾ ਹੈ। ਬੇਨ ਵਰਕਮੈਨ ਆਪਣੇ ਹੱਥ ਦੇ ਇਸ਼ਾਰੇ ਨਾਲ ਕਾਰ ਨੂੰ ਖੋਲ੍ਹਦੇ ਅਤੇ ਲੌਕ ਕਰਦੇ ਹਨ। ਇਸ ਨੂੰ ਦੇਖ ਕਈ ਲੋਕ ਹੈਰਾਨ ਹੋ ਜਾਂਦੇ ਹਨ। ਉਹ ਸੋਚਦੇ ਹਨ ਕਿ ਬੇਨ ਕੋਲ ਕੋਈ ਜਾਦੂ ਹੈ। ਭਾਵੇਂਕਿ ਇਸ ਰਹੱਸ ਦੇ ਬਾਰੇ ਵਿਚ ਦੱਸਣ ਦੇ ਬਾਅਦ ਉਹ ਸੁਰਖੀਆਂ ਵਿਚ ਹਨ। 

PunjabKesari

ਅਸਲ ਵਿਚ ਬੇਨ ਨੇ ਆਪਣੀ ਟੇਸਲਾ 3 ਕਾਰ ਦੀ ਚਾਬੀ ਨੂੰ ਆਪਣੇ ਹੱਥ ਵਿਚ ਇਮਪਲਾਂਟ ਕਰਵਾਇਆ ਹੋਇਆ ਹੈ। ਇੰਨਾ ਹੀ ਨਹੀਂ ਬੇਨ ਦੇ ਹੱਥਾਂ ਵਿਚ 4 ਕੰਪਿਊਟਰ ਚਿਪਾਂ ਲਗੀਆਂ ਹੋਈਆਂ ਹਨ ਜੋ ਉਹਨਾਂ ਨੂੰ ਟੇਸਲਾ ਨੂੰ ਲੌਕ ਅਤੇ ਖੋਲ੍ਹਣ ਤੋਂ ਲੈ ਕੇ ਉਹਨਾਂ ਦੇ ਕੰਪਿਊਟਰ ਵਿਚ ਲੌਗ ਇਨ ਕਰਨ ਅਤੇ ਇੱਥੋਂ ਤੱਕ ਕਿ ਕੌਨਟੈਕਟ ਇਨਫੌਰਮੇਸ਼ਨ ਨੂੰ ਸ਼ੇਅਰ ਕਰਨ ਸਮੇਤ ਕਈ ਕੰਮਾਂ ਵਿਚ ਸਹਾਇਕ ਹੁੰਦੀ ਹੈ। ਬੇਨ ਦੱਸਦੇ ਹਨ ਕਿ ਉਹ ਹਮੇਸ਼ਾ ਤਕਨਾਲੋਜੀ ਦੇ ਦੀਵਾਨੇ ਰਹੇ ਹਨ ਅਤੇ ਇਸ਼ ਦੇ ਵਿਕਲਪ ਵੀ ਉਪਲਬਧ ਹੁੰਦੇ ਹਨ। ਇਸ ਲਈ ਵਿਕਲਪ ਉਪਲਬਧ ਹੁੰਦੇ ਹੀ ਉਹ ਇਸ ਨੂੰ ਅਸਲੀ ਜੀਵਨ ਦਾ ਹਿੱਸਾ ਬਣਾਉਣ ਲਈ ਉਤਸੁਕ ਸਨ ਪਰ ਉਸ ਨੂੰ ਪਹਿਲਾਂ ਪ੍ਰੋਸੀਜਰ ਲਈ ਕਿਸੇ ਵਿਅਕਤੀ ਨੂੰ ਲੱਭਣ ਵਿਚ ਪਰੇਸ਼ਾਨੀ ਹੋਈ। 

PunjabKesari

ਉਹ ਇਕ ਪਸ਼ੂ ਡਾਕਟਰ, ਇਕ ਡਾਕਟਰ ਅਤੇ ਆਪਣੇ ਪਹਿਲੇ ਦੋ ਟਰਾਂਸਪਲਾਟਾਂ ਲਈ ਇਕ ਪੀਅਰਸਿੰਗ ਸਟੂਡੀਓ ਗਏ ਪਰ ਉਹਨਾਂ ਨੇ ਵਰਕਮੈਨ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸ ਨੇ ਅਖੀਰ ਵਿਚ ਪਰਿਵਾਰ ਦੇ ਇਕ ਮੈਂਬਰ ਨੂੰ ਅਜਿਹਾ ਕਰਨ ਲਈ ਮਨਾ ਲਿਆ। ਇਸ ਦੇ ਬਾਅਦ ਉਹਨਾਂ ਨੇ ਆਪਣੇ ਪਰਿਵਾਰ ਨੂੰ ਇਸ ਲਈ ਤਿਆਰ ਕੀਤਾ। ਫਿਲਹਾਲ ਉਹਨਾਂ ਦੇ ਹੱਥਾਂ ਵਿਚ 4 ਕੰਪਿਊਟਰ ਚਿਪਾਂ ਫੰਗਸ਼ਨਲ ਸਥਿਤੀ ਵਿਚ ਹਨ। ਵਰਕਮੈਨ ਕਹਿੰਦੇ ਹਨ ਜਿਹੜੇ ਲੋਕਾਂ ਨੂੰ ਇਸ ਦੇ ਬਾਰੇ ਵਿਚ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਮੈਂ ਆਸਾਨੀ ਨਾਲ ਮੂਰਖ ਬਣਾ ਦਿੰਦਾ ਹਾਂ। ਮੈਂ ਉਹਨਾਂ ਨੂੰ ਦੱਸਦਾ ਹਾਂ ਕਿ ਮੇਰੇ ਹੱਥਾਂ ਵਿਚ ਜਾਦੁਈ ਸ਼ਕਤੀ ਹੈ। ਮੈਂ ਹੱਥਾਂ ਨੂੰ ਹਿਲਾ ਕੇ ਕਾਰ ਦਾ ਲੌਕ ਖੋਲ੍ਹ ਦਿੰਦਾ ਹਾਂ। 

PunjabKesari

ਕਈ ਵਾਰ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਮੇਰੀ ਕਾਰ ਦੀ ਚਾਬੀ ਇਹ ਕੇਲਾ ਹੈ ਅਤੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਖੋਲ੍ਹ ਦਿੰਦਾ ਹਾਂ। ਇਹ ਅਸਲ ਵਿਚ ਬਹੁਤ ਮਜ਼ੇਦਾਰ ਲੱਗਦਾ ਹੈ। ਲੋਕ ਕੇਲੇ ਨੂੰ ਚਾਬੀ ਸਮਝ ਲੈਂਦੇ ਹਨ ਅਤੇ ਉਹ ਵੀ ਆਪਣੇ ਘਰ ਨੂੰ ਇਸ ਤਰ੍ਹਾਂ ਖੋਲ੍ਹਣ ਅਤੇ ਲੌਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿਚ ਇਹ ਸਭ ਕੰਪਿਊਟਰ ਚਿਪ ਕਾਰਨ ਹੁੰਦਾ ਹੈ ਜੋ ਬੇਨ ਦੇ ਹੱਥਾਂ ਵਿਚ ਇਮਪਲਾਂਟ ਕੀਤੀ ਗਈ ਹੈ। 
 


Vandana

Content Editor

Related News