ਲਸ਼ਕਰ-ਜੈਸ਼ ਦੀ ਫੰਡਿੰਗ ਅਤੇ ਭਰਤੀ ਰੋਕਣ ''ਚ ਪਾਕਿ ਅਸਫਲ : ਅਮਰੀਕੀ ਵਿਭਾਗ

11/02/2019 1:47:10 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਵਿਭਾਗ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਪਾਕਿਸਤਾਨ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੀ ਫੰਡ ਜੁਟਾਉਣ ਅਤੇ ਭਰਤੀ ਕਰਨ ਦੀ ਸਮਰੱਥਾ ਨੂੰ ਸੀਮਤ ਕਰਨ ਵਿਚ ਅਸਫਲ ਰਿਹਾ ਹੈ। ਇਸ ਦੇ ਇਲਾਵਾ ਉਸ ਨੇ ਇਨ੍ਹਾਂ ਅੱਤਵਾਦੀ ਸੰਗਠਨਾਂ ਨਾਲ ਜੁੜੇ ਵਿਅਕਤੀਆਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ। ਵਿਭਾਗ ਨੇ ਇਹ ਜਾਣਕਾਰੀ ਅੱਤਵਾਦ ਨੂੰ ਲੈ ਕੇ ਆਪਣੀ ਸਲਾਨਾ ਰਿਪੋਰਟ 2018 ਵਿਚ ਦਿੱਤੀ ਹੈ। ਇਸ ਵਿਚ ਵਿਭਾਗ ਨੇ ਵਿੱਤੀ ਕਾਰਵਾਈ ਟਾਸਕ ਫੋਰਸ ਦੀਆਂ ਸ਼ਰਤਾਂ ਨੂੰ ਲਾਗੂ ਕਰਨ ਨੂੰ ਲੈ ਕੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੇ ਬਾਰੇ ਵਿਚ ਦੱਸਿਆ ਹੈ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਅੱਤਵਾਦੀ ਸੰਗਠਨਾਂ 'ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਲਾਗੂ ਕਰਨ ਵਿਚ ਅਸਫਲ ਰਿਹਾ ਹੈ। ਇਹ ਸੰਗਠਨ ਲਗਾਤਾਰ ਫੰਡ ਇਕੱਠਾ ਕਰ ਰਿਹਾ ਹੈ। ਰਿਪੋਰਟ ਮੁਤਾਬਕ ਗਲੋਬਲ ਤੌਰ 'ਤੇ ਈਰਾਨ ਅੱਤਵਾਦ ਦੇ ਮਾਮਲੇ ਵਿਚ ਦੁਨੀਆ ਦਾ ਸਭ ਤੋਂ ਖਰਾਬ ਰਾਜ ਪ੍ਰਾਯੋਜਕ ਹੈ। ਅਲਕਾਇਦਾ ਦਾ ਵਜੂਦ ਕਾਇਮ ਹੈ ਅਤੇ ਉਸ ਦਾ ਉਦੇਸ਼ ਗਲੋਬਲ ਤੌਰ 'ਤੇ ਖੁਦ ਨੂੰ ਜਿਹਾਦੀ ਅੰਦੋਲਨ ਦੇ ਤੌਰ 'ਤੇ ਸਥਾਪਿਤ ਕਰਨਾ ਹੈ। ਅਮਰੀਕਾ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਸ ਨੇ ਆਈ.ਐੱਸ.ਆਈ.ਐੱਸ. ਦੇ ਮੁਖੀ ਅਬੁ ਬਕਰ-ਅਲ ਬਗਦਾਦੀ ਨੂੰ ਢੇਰ ਕਰ ਦਿੱਤਾ ਹੈ। 

Vandana

This news is Content Editor Vandana