ਅਲਾਸਕਾ ਏਅਰ ਕੈਰੀਅਰ ਨੇ ਬੰਦ ਕੀਤਾ ਜਹਾਜ਼ਾਂ ਦਾ ਸੰਚਾਲਨ

05/22/2019 11:09:40 AM

ਵਾਸ਼ਿੰਗਟਨ (ਬਿਊਰੋ)— ਇਕ ਹਫਤੇ ਵਿਚ ਲਗਾਤਾਰ ਦੋ ਭਿਆਨਕ ਜਹਾਜ਼ ਹਾਦਸਿਆਂ ਦੇ ਬਾਅਦ ਅਲਾਸਕਾ ਏਅਰ ਕੈਰੀਅਰ ਨੇ ਸਵੈ-ਇੱਛਾ ਨਾਲ ਆਪਣੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਟਕਸਨ ਏਅਰ ਵੱਲੋਂ ਸੰਚਾਲਿਤ ਇਕ ਇੰਜਣ ਵਾਲਾ ਬੇਵਰ ਫਲੋਟਪਲੇਨ ਸੋਮਵਾਰ ਦੁਪਹਿਰ ਮੇਟਲਾਕਟਲਾ ਹਾਰਬਰ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿਚ ਇਕ ਯਾਤਰੀ ਅਤੇ ਪਾਇਲਟ ਦੀ ਮੌਤ ਹੋ ਗਈ, ਜਿਸ ਦੇ ਬਾਅਦ ਸੰਚਾਲਨ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ। ਹਾਦਸੇ ਵਿਚ ਜਾਨ ਗਵਾਉਣ ਵਾਲੇ ਯਾਤਰੀ ਦੀ ਪਛਾਣ ਕੈਲੀਫੋਰਨੀਰਆ ਦੇ ਰਹਿਣ ਵਾਲੇ ਸਾਰਾ ਲੂਨਾ ਦੇ ਰੂਪ ਵਿਚ ਹੋਈ।

ਚਸ਼ਮਦੀਦਾਂ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਇਕ ਪੱਖਾ ਪਾਣੀ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਅਲਾਸਕਾ ਵਿਚ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਦੇ ਪ੍ਰਮੁੱਖ ਕਲਿੰਟ ਜੌਨਸਨ ਨੇ ਕਿਹਾ ਕਿ ਹਾਦਸੇ ਦੇ ਬਾਅਦ ਜਹਾਜ਼ ਪਾਣੀ ਵਿਚ ਡੁੱਬਣ ਲੱਗਾ। ਉਨ੍ਹਾਂ ਨੇ ਕਿਹਾ ਕਿ ਐੱਨ.ਟੀ.ਐੱਸ.ਬੀ. ਦੇ ਜਾਂਚ ਕਰਤਾ ਦੱਖਣ-ਪੂਰਬ ਅਲਾਸਕਾ ਲਈ ਰਵਾਨਾ ਹੋ ਗਏ ਹਨ। ਕਲਿੰਟ ਜੌਨਸਨ ਨੇ ਦੱਸਿਆ ਕਿ ਜਹਾਜ਼ ਵਿਚ ਕਾਰਗੋ ਦਾ ਭਾਰ ਵੀ ਸੀ ਅਤੇ ਲੈਂਡਿੰਗ ਦੇ ਬਾਅਦ ਜਹਾਜ਼ ਹੋਰ ਯਾਤਰੀਆਂ ਨੂੰ ਸਵਾਰ ਕਰਨ ਵਾਲਾ ਸੀ।

ਬਿਆਨ ਵਿਚ ਟੈਕਸਨ ਏਅਰ ਨੇ ਪੁਸ਼ਟੀ ਕੀਤੀ ਕਿ ਉਸ ਨੇ ਆਪਣੇ ਸਾਰੇ ਕੰਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਸੋਮਵਾਰ ਅਤੇ ਪਿਛਲੇ ਹਫਤੇ ਹੋਏ ਹਾਦਸੇ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਸੀ ਉਹ ਕਾਫੀ ਭਿਆਨਕ ਸੀ। ਸਾਡੀ ਤਰਜੀਹ ਸਾਡੇ ਯਾਤਰੀਆਂ ਅਤੇ ਉਨਾਂ ਦੇ ਪਰਿਵਾਰ ਦੀ ਸੁਰੱਖਿਆ ਹੈ।

Vandana

This news is Content Editor Vandana