7 ਕਰੋੜ ਤੋਂ ਵੱਧ ਲੋਕ ਆਪਣੇ ਘਰ-ਘਾਟ ਛੱਡਣ ਲਈ ਹੋਏ ਮਜਬੂਰ : ਰਿਪੋਰਟ

06/20/2019 1:49:10 PM

ਸੰਯੁਕਤ ਰਾਸ਼ਟਰ (ਏਜੰਸੀ)— ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਭਰ ਵਿਚ ਹਿੰਸਾ, ਯੁੱਧ ਅਤੇ ਪਰੇਸ਼ਾਨੀ ਕਾਰਨ 7 ਕਰੋੜ ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ। ਏਜੰਸੀ ਨੇ ਬੁੱਧਵਾਰ ਨੂੰ ਸਲਾਨਾ 'ਗਲੋਬਲ ਟ੍ਰੈਂਡਸ' ਰਿਪੋਰਟ ਜਾਰੀ ਕੀਤੀ। ਇਸ ਮੁਤਾਬਕ 37 ਹਜ਼ਾਰ ਲੋਕ ਰੋਜ਼ਾਨਾ ਘਰ ਛੱਡਣ ਲਈ ਮਜਬੂਰ ਹਨ। ਇਸ ਮੁਤਾਬਕ ਧਰਤੀ 'ਤੇ ਜਿੱਥੇ108 ਲੋਕਾਂ ਵਿਚੋਂ ਇਕ ਵਿਅਕਤੀ ਵਿਸਥਾਪਿਤ ਹੈ। ਉੱਥੇ ਹਰ ਦੂਜਾ ਸ਼ਰਨਾਰਥੀ ਬੱਚਾ ਹੈ।

ਇਕ ਦਹਾਕੇ ਪਹਿਲਾਂ ਦੁਨੀਆ ਵਿਚ 160 ਲੋਕਾਂ ਵਿਚੋਂ ਇਕ ਵਿਸਥਾਪਿਤ ਸੀ ਅਤੇ ਪਿਛਲੇ ਸਾਲ ਇਹ ਗਿਣਤੀ 110 ਵਿਚੋਂ ਇਕ ਸੀ ਪਰ ਹੁਣ ਘੱਟ ਕੇ 108 ਹੋ ਗਈ। ਉੱਥੇ 2018 ਵਿਚ 1.36 ਕਰੋੜ ਲੋਕ ਘਰ ਛੱਡਣ ਲਈ ਮਜਬੂਰ ਹੋਏ। ਇਹ 2017 ਦੀ ਤੁਲਨਾ ਵਿਚ 23 ਲੱਖ ਤੋਂ ਜ਼ਿਆਦਾ ਹੈ। ਇਸ ਵਿਚ 2.59 ਕਰੋੜ ਸ਼ਰਨਾਰਥੀ ਵੀ ਹਨ। ਇਹ ਹੁਣ ਤੱਕ ਦੀ ਸਭ ਤੋਂ ਵੱਧ ਸ਼ਰਨਾਰਥੀ ਗਿਣਤੀ ਹੈ।

2018 'ਚ ਸਿਰਫ ਪੰਜ ਦੇਸ਼ਾਂ ਤੋਂ ਦੋ-ਤਿਹਾਈ ਤੋਂ ਜ਼ਿਆਦਾ ਸ਼ਰਨਾਰਥੀ
ਰਿਪੋਰਟ ਮੁਤਾਬਕ ਦੁਨੀਆ ਵਿਚ ਸੀਰੀਆ ਤੋਂ 67 ਲੱਖ, ਅਫਗਾਨਿਸਤਾਨ ਤੋਂ 27 ਲੱਖ, ਦੱਖਣੀ ਸੂਡਾਨ ਤੋਂ 23 ਲੱਖ, ਮਿਆਂਮਾਰ ਤੋਂ 11 ਲੱਖ, ਸੋਮਾਲੀਆ ਤੋਂ 0.90 ਲੱਖ ਅਤੇ ਹੋਰ ਬਾਕੀ ਦੇਸ਼ਾਂ ਵਿਚੋਂ 67 ਲੱਖ ਸ਼ਰਨਾਰਥੀ ਦੂਜੇ ਦੇਸ਼ਾਂ ਵਿਚ ਗਏ। ਉਂਝ ਹੀ ਤੁਰਕੀ ਵਿਚ 37 ਲੱਖ, ਪਾਕਿਸਤਾਨ ਵਿਚ 14 ਲੱਖ , ਯੁਗਾਂਡਾ ਵਿਚ 12 ਲੱਖ, ਸੂਡਾਨ ਅਤੇ ਜਰਮਨੀ ਵਿਚ 11-11 ਲੱਖ ਸ਼ਰਨਾਰਥੀ ਪਹੁੰਚੇ। ਇਨ੍ਹਾਂ ਸ਼ਰਨਾਰਥੀਆਂ ਵਿਚ 50 ਫੀਸਦੀ ਗਿਣਤੀ ਬੱਚਿਆਂ ਦੀ ਹੈ। ਸ਼ਰਨ ਮੰਗਣ ਵਾਲਿਆਂ ਵਿਚ 20 ਫੀਸਦੀ ਵੈਨੇਜ਼ੁਏਲਾ ਤੋਂ ਹਨ।

Vandana

This news is Content Editor Vandana