ਈਰਾਨ ਨੇ ਠੁਕਰਾਈ UN ਦੀ ਅਪੀਲ, ਕਿਹਾ-ਅਮਰੀਕਾ ਅੱਗੇ ਨਹੀਂ ਝੁਕੇਗਾ

06/25/2019 11:35:38 AM

ਸੰਯੁਕਤ ਰਾਸ਼ਟਰ (ਬਿਊਰੋ)— ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਸੋਮਵਾਰ ਨੂੰ ਅਮਰੀਕਾ ਅਤੇ ਈਰਾਨ ਵਿਚਾਲੇ ਮੌਜੂਦ ਤਣਾਅ ਨੂੰ ਗੱਲਬਾਤ ਜ਼ਰੀਏ ਖਤਮ ਕਰਨ ਦੀ ਅਪੀਲ ਕੀਤੀ। ਭਾਵੇਂਕਿ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੀਆਂ ਪਾਬੰਦੀਆਂ ਲਗਾਏ ਜਾਣ ਦੇ ਬਾਅਦ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ। ਕੁਵੈਤ ਵੱਲੋਂ ਤਿਆਰ ਕੀਤੀ ਗਈ ਇਕ ਸਰਬ ਸੰਮਤੀ ਪੈੱਸ ਬਿਆਨ ਮੁਤਾਬਕ ਪਰੀਸ਼ਦ ਨੇ ਹਾਲ ਵਿਚ ਹੀ ਤੇਲ ਦੇ ਟੈਂਕਰਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਨੂੰ ਵਿਸ਼ਵ ਊਰਜਾ ਸਪਲਾਈ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਦੱਸਿਆ। 

ਪਰੀਸ਼ਦ 2 ਘੰਟੇ ਤੱਕ ਚੱਲੀ ਬੈਠਕ ਦੇ ਬਾਅਦ ਇਸ ਗੱਲ 'ਤੇ ਰਾਜ਼ੀ ਹੋਈ ਕਿ ਈਰਾਨ ਨੂੰ ਅਲੱਗ-ਥਲੱਗ ਨਹੀਂ ਕੀਤਾ ਜਾਵੇਗਾ ਅਤੇ ਨਾਲ ਹੀ ਸਪੱਸ਼ਟ ਰੂਪ ਨਾਲ ਕਿਹਾ ਕਿ ਸਾਰੇ ਪੱਖਾਂ ਨੂੰ ਮਿਲਟਰੀ ਟਕਰਾਅ ਤੋਂ ਪਿੱਛੇ ਹਟਣਾ ਚਾਹੀਦਾ ਹੈ। ਪਰੀਸ਼ਦ ਨੇ ਕਿਹਾ ਕਿ ਖੇਤਰ ਵਿਚ ਮੌਜੂਦ ਸਾਰੇ ਸਬੰਧਤ ਪੱਖ ਅਤੇ ਦੇਸ਼ ਸੰਜਮ ਵਰਤਣ ਅਤੇ ਤਣਾਅ ਨੂੰ ਘੱਟ ਕਰਨ ਲਈ ਕਦਮ ਚੁੱਕਣ। ਟਰੰਪ ਦੇ ਸਰਬ ਉੱਚ ਨੇਤਾ ਅਯਾਤੁੱਲਾ ਅਲ ਖਮੇਨੀ ਅਤੇ 8 ਈਰਾਨੀ ਕਮਾਂਡਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਵੀਆਂ ਪਾਬੰਦੀਆਂ ਲਗਾਉਣ ਦੇ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸ਼ਕਤੀਆਂ ਨੇ ਆਪਣਾ ਸੰਯੁਕਤ ਬਿਆਨ ਜਾਰੀ ਕੀਤਾ। 

ਇਸ ਵਿਚ ਵਾਸ਼ਿੰਗਟਨ ਦੀ ਅਪੀਲ 'ਤੇ ਪਰੀਸ਼ਦ ਦੇ ਬੰਦ ਕਮਰੇ ਵਿਚ ਬੈਠਕ ਕਰਨ 'ਤੇ ਸੰਯੁਕਤ ਰਾਸ਼ਟਰ ਵਿਚ ਈਰਾਨ ਦੇ ਰਾਜਦੂਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਥਿਤੀ ਅਮਰੀਕਾ ਦੇ ਨਾਲ ਗੱਲਬਾਤ ਲਈ ਅਨੁਕੂਲ ਨਹੀਂ। ਰਾਜਦੂਤ ਮਾਜਿਦ ਤਖਤ ਰਵਾਂਚੀ ਨੇ ਕਿਹਾ ਕਿ ਤੁਸੀਂ ਉਸ ਨਾਲ ਗੱਲਬਾਤ ਸ਼ੁਰੂ ਨਹੀਂ ਕਰ ਸਕਦੇ ਜਿਹੜਾ ਤੁਹਾਨੂੰ ਧਮਕਾ ਅਤੇ ਡਰਾ ਰਿਹਾ ਹੋਵੇ। ਈਰਾਨ ਦੇ ਦੋਸਤ ਦੇਸ਼ ਰੂਸ ਦੇ ਨਾਲ ਹੀ ਅਮਰੀਕਾ ਵੱਲੋਂ ਸਮਰਥਿਤ ਬਿਆਨ ਮੁਤਾਬਕ ਪਰੀਸ਼ਦ ਦੇ ਮੈਂਬਰਾਂ ਨੇ ਅਪੀਲ ਕੀਤੀ ਕਿ ਮਤਭੇਦਾਂ ਨੂੰ ਸ਼ਾਂਤੀ ਅਤੇ ਗੱਲਬਾਤ ਜ਼ਰੀਏ ਹੱਲ ਕੀਤਾ ਜਾਵੇ। ਬ੍ਰਿਟੇਨ, ਫਰਾਂਸ ਅਤੇ ਜਰਮਨੀ ਨੇ ਵੀ ਵੱਖ ਤੋਂ ਅੰਤਰਰਾਸ਼ਟਰੀ ਨਿਯਮਾਂ ਦੇ ਸਨਮਾਨ ਨਾਲ ਤਣਾਅ ਵਿਚ ਕਮੀ ਅਤੇ ਗੱਲਬਾਤ ਦੀ ਅਪੀਲ ਕੀਤੀ।

Vandana

This news is Content Editor Vandana