ਸੰਯੁਕਤ ਰਾਸ਼ਟਰ ਵਲੋਂ ਜਲਵਾਯੂ ਤਬਦੀਲੀ ਰੋਕਣ ਲਈ ਵੱਡੀ ਕੋਸ਼ਿਸ਼ ਸ਼ੁਰੂ

05/12/2019 9:14:32 PM

ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਂਤੋਨੀਓ ਗੁਤਾਰੇਸ ਨੇ ਕਿਹਾ ਹੈ ਕਿ ਪੈਰਿਸ ਸਮਝੌਤੇ ਦੇ ਲਾਗੂ ਹੋਣ ਦੇ ਤਿੰਨ ਸਾਲ ਬਾਅਦ ਜਲਵਾਯੂ ਤਬਦੀਲੀ ਸੰਯੁਕਤ ਰਾਸ਼ਟਰ ਵਿਚ ਇਸ ਸਮੇਂ ਦਾ ਭਖਿਆ ਮੁੱਦਾ ਹੈ। ਗੁਤਾਰੇਸ ਨਿਊਜ਼ੀਲੈਂਡ ਅਤੇ ਕਈ ਟਾਪੂਆਂ ਦੀ ਯਾਤਰਾ ਉੱਤੇ ਹਨ। ਸਮੁੰਦਰ ਦੇ ਵੱਧ ਰਹੇ ਜਲ ਪੱਧਰ ਦੀ ਵਜ੍ਹਾ ਨਾਲ ਇਨ੍ਹਾਂ ਛੋਟੇ ਦੇਸ਼ਾਂ ਦੀ ਹੋਂਦ ਉੱਤੇ ਖ਼ਤਰਾ ਮੰਡਰਾਉਣ ਲੱਗਾ ਹੈ। ਜਲਵਾਯੂ ਤਬਦੀਲੀ ਦੇ ਸਬੰਧ ਵਿਚ ਇਸ ਵੱਡੇ ਡਿਪਲੋਮੈਟਾਂ ਦੀਆਂ ਕੋਸ਼ਿਸ਼ਾਂ ਨਾਲ ਇਸ ਸਾਲ ਸਤੰਬਰ ਵਿਚ ਜਲਵਾਯੂ ਸਿਖਰ ਸੰਮੇਲਨ ਹੋਵੇਗਾ। ਇਸ ਪ੍ਰੋਗਰਾਮ ਨੂੰ ਜਲਵਾਯੂ ਤਬਦੀਲੀ ਨੂੰ ਰੋਕਣ ਲਈ ਆਖਰੀ ਮੌਕੇ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ। ਗੁਤਾਰੇਸ ਨੇ ਪਿਛਲੇ ਹਫ਼ਤੇ ਕਿਹਾ ਕਿ ਅਸੀਂ ਇਹ ਲੜਾਈ ਹਾਰ ਰਹੇ ਹਾਂ।


Sunny Mehra

Content Editor

Related News