ਭਾਰਤੀ ਮੂਲ ਦੀ ਗੀਤਾ ਸਭਰਵਾਲ ਥਾਈਲੈਂਡ 'ਚ 'ਰੈਜੀਡੈਂਟ ਕੋਆਰਡੀਨੇਟਰ' ਨਿਯੁਕਤ

01/30/2020 10:37:44 AM

ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਨੇ ਭਾਰਤੀ ਮੂਲ ਦੀ ਗੀਤਾ ਸਭਰਵਾਲ ਨੂੰ ਥਾਈਲੈਂਡ ਵਿਚ ਆਪਣੀ  'ਰੈਜੀਡੈਂਟ ਕੋਆਰਡੀਨੇਟਰ' ਨਿਯੁਕਤ ਕੀਤਾ ਹੈ। ਸੰਯੁਕਤ ਰਾਸ਼ਟਰ ਦਾ 'ਰੈਜੀਡੈਂਟ ਕੋਆਰਡੀਨੇਟਰ' ਕਿਸੇ ਵੀ ਦੇਸ਼ ਵਿਚ ਉਸ ਦੇ ਮਿਸ਼ਨ ਦਾ ਪ੍ਰਮੁੱਖ ਦੂਤ ਹੁੰਦਾ ਹੈ। ਉਹ 2030 ਦਾ ਏਜੰਡਾ ਲਾਗੂ ਕਰਨ ਵਿਚ ਦੇਸ਼ਾਂ ਨੂੰ ਦਿੱਤੇ ਜਾਣ ਵਾਲੇ ਸੰਯੁਕਤ ਰਾਸ਼ਟਰ ਦੇ ਸਮਰਥਨ ਦਾ ਤਾਲਮੇਲ ਕਰਨ ਦੇ ਨਾਲ-ਨਾਲ 'ਯੂ.ਐੱਨ. ਕੰਟਰੀ ਟੀਮ' ਦੀ ਅਗਵਾਈ ਕਰਦਾ ਹੈ। 

ਸੰਯੁਕਤ ਰਾਸ਼ਟਰ ਨੇ ਕਿਹਾ,''ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੇ ਭਾਰਤ ਦੀ ਗੀਤਾ ਸਭਰਵਾਲ ਨੂੰ ਥਾਈਲੈਂਡ ਵਿਚ ਸੰਯੁਕਤ ਰਾਸ਼ਟਰ ਦਾ 'ਰੈਜੀਡੈਂਟ ਕੋਆਰਡੀਨੇਟਰ' ਨਿਯੁਕਤ ਕੀਤਾ ਹੈ। ਉਹਨਾਂ ਦੀ ਨਿਯੁਕਤੀ ਮੇਜ਼ਬਾਨ ਦੇਸ਼ ਦੀ ਮਨਜ਼ੂਰੀ ਦੇ ਨਾਲ ਕੀਤੀ ਗਈ ਹੈ।'' ਸਭਰਵਾਲ ਕੋਲ ਮਾਲਦੀਵ ਸਮੇਤ 5 ਏਸ਼ੀਆਈ ਦੇਸ਼ਾਂ ਵਿਚ ਵਿਕਾਸ, ਸ਼ਾਂਤੀ, ਸ਼ਾਸਨ ਅਤੇ ਸਮਾਜਿਕ ਨੀਤੀ ਨਿਰਮਾਣ ਦਾ 25 ਸਾਲ ਦਾ ਅਨੁਭਵ ਹੈ। ਉਹਨਾਂ ਨੇ ਸ਼੍ਰੀਲੰਕਾ ਵਿਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਤੇ ਵਿਕਾਸ ਸਲਾਹਕਾਰ ਦੇ ਰੂਪ ਵਿਚ ਲੱਗਭਗ 7 ਸਾਲ ਤੱਕ ਸੇਵਾ ਦਿੱਤੀ ਹੈ।


Vandana

Content Editor

Related News