2019 ''ਚ ਦੁਨੀਆ ਭਰ ''ਚ 93 ਕਰੋੜ ਟਨ ਤੋਂ ਵੱਧ ਭੋਜਨ ਹੋਇਆ ਬਰਬਾਦ : ਸੰਯੁਕਤ ਰਾਸ਼ਟਰ

03/05/2021 6:02:10 PM

ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2019 ਵਿਚ ਇਕ ਅਨੁਮਾਨ ਮੁਤਾਬਕ ਦੁਨੀਆ ਭਰ ਵਿਚ 93 ਕਰੋੜ 10 ਲੱਖ ਟਨ ਭੋਜਨ ਬਰਬਾਦ ਹੋਇਆ ਅਤੇ ਇਸ ਵਿਚ ਭਾਰਤ ਵਿਚ ਘਰਾਂ ਵਿਚ ਬਰਬਾਦ ਹੋਏ ਭੋਜਨ ਦੀ ਮਾਤਰਾ 6 ਕਰੋੜ 87 ਲੱਖ ਟਨ ਹੈ। ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂ.ਐੱਨ.ਈ.ਪੀ.) ਅਤੇ ਹਿੱਸੇਦਾਰ ਸੰਗਠਨ ਡਬਲਊ.ਆਰ.ਏ.ਪੀ. ਵੱਲੋਂ ਜਾਰੀ ਭੋਜਨ ਬਰਬਾਦੀ ਇੰਡੈਕਸ ਰਿਪੋਰਟ 2021 ਵਿਚ ਕਿਹਾ ਗਿਆ ਹੈ ਕਿ 2019 ਵਿਚ 93 ਕਰੋੜ 10 ਲੱਖ ਟਨ ਭੋਜਨ ਬਰਬਾਦ ਹੋਇਆ, ਜਿਸ ਵਿਚੋਂ 61 ਫੀਸਦੀ ਭੋਜਨ ਘਰਾਂ ਤੋਂ, 26 ਫੀਸਦੀ ਖਾਧ ਸੇਵਾਵਾਂ ਅਤੇ 13 ਫੀਸਦੀ ਪ੍ਰਚੂਨ ਤੋਂ ਬਰਬਾਦ ਹੋਇਆ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਇਸ਼ਾਰਾ ਕਰਦਾ ਹੈ ਕਿ ਕੁੱਲ ਗਲੋਬਲ ਖਾਧ ਉਤਪਾਦਨ ਦਾ 17 ਫੀਸਦੀ ਹਿੱਸਾ ਬਰਬਾਦ ਹੋਇਆ ਹੋਵੇਗਾ।'' ਏਜੰਸੀ ਨੇ ਕਿਹਾ ਕਿ ਇਸ ਦੀ ਮਾਤਰਾ 40 ਟਨ ਸਮਰੱਥਾ ਵਾਲੇ 2 ਕਰੋੜ 30 ਲੱਖ ਪੂਰੀ ਤਰ੍ਹਾਂ ਨਾਲ ਭਰੇ ਟਰੱਕਾਂ ਦੇ ਬਰਾਬਰ ਹੋਣ ਦਾ ਅਨੁਮਾਨ ਹੈ। ਭਾਰਤ ਵਿਚ ਘਰਾਂ ਵਿਚ ਬਰਬਾਦ ਹੋਣ ਵਾਲੇ ਖਾਧ ਪਦਾਰਥ ਦੀ ਮਾਤਰਾ ਹਰੇਕ ਸਾਲ ਪ੍ਰਤੀ ਵਿਅਕਤੀ 50 ਕਿਲੋਗ੍ਰਾਮ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਅਮਰੀਕਾ ਵਿਚ ਘਰਾਂ ਵਿਚ ਬਰਬਾਦ ਹੋਣ ਵਾਲੇ ਖਾਧ ਪਦਾਰਥ ਦੀ ਮਾਤਰਾ ਪ੍ਰਤੀ ਸਾਲ ਹਰੇਕ ਵਿਅਕਤੀ 59 ਕਿਲੋਗ੍ਰਾਮ ਜਾਂ ਇਕ ਸਾਲ ਵਿਚ 19,359,951 ਟਨ ਹੈ। 

ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਤਾਲਾਬੰਦੀ 'ਚ ਢਿੱਲ

ਚੀਨ ਵਿਚ ਇਹ ਮਾਤਰਾ ਪ੍ਰਤੀ ਸਾਲ ਪ੍ਰਤੀ ਵਿਅਕਤੀ 64 ਕਿਲੋਗ੍ਰਾਮ ਜਾਂ ਇਕ ਸਾਲ ਵਿਚ 91,646, 213 ਟਨ ਹੈ।ਯੂ.ਐੱਨ.ਈ.ਪੀ. ਦੀ ਕਾਰਜਕਾਰੀ ਨਿਰਦੇਸ਼ਕ ਇੰਗਰ ਐਂਡਰਸਨ ਨੇ ਕਿਹਾ,''ਜੇਕਰ ਅਸੀਂ ਜਲਵਾਯੂ ਤਬਦੀਲੀ, ਕੁਦਰਤ ਅਤੇ ਜੈਵ ਵਿਭਿੰਨਤਾ ਦੇ ਖੋਰਨ ਅਤੇ ਪ੍ਰਦੂਸ਼ਣ ਅਤੇ ਬਰਬਾਦੀ ਜਿਹੇ ਸੰਕਟਾਂ ਨਾਲ ਨਜਿੱਠਣ ਲਈ ਗੰਭੀਰ ਹੋਣਾ ਹੈ ਤਾਂ ਕਾਰੋਬਾਰਾਂ, ਸਰਕਾਰਾਂ ਅਤੇ ਦੁਨੀਆ ਭਰ ਵਿਚ ਲੋਕਾਂ ਨੂੰ ਭੋਜਨ ਦੀ ਬਰਬਾਦੀ ਨੂੰ ਰੋਕਣ ਵਿਚ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ।

ਨੋਟ- ਭੋਜਨ ਬਰਬਾਦੀ ਸੰਬੰਧੀ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਰਿਪੋਰਟ 'ਤੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana