ਭਾਰਤ ''ਚ 2019 ''ਚ ਕਰੀਬ 50 ਲੱਖ ਲੋਕ ਹੋਏ ਵਿਸਥਾਪਿਤ : ਸੰਯੁਕਤ ਰਾਸ਼ਟਰ

05/05/2020 6:23:57 PM

ਸੰਯੁਕਤ ਰਾਸ਼ਟਰ (ਭਾਸ਼ਾ): ਭਾਰਤ ਵਿਚ 2019 ਵਿਚ ਕੁਦਰਤੀ ਆਫਤਾਂ, ਸੰਘਰਸ਼ ਅਤੇ ਹਿੰਸਾ ਦੇ ਕਾਰਨ 50 ਲੱਖ ਤੋਂ ਵਧੇਰੇ ਲੋਕ ਅੰਦਰੂਨੀ ਰੂਪ ਨਾਲ ਵਿਸਥਾਪਿਤ ਹੋਏ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦੇ ਮੁਤਾਬਕ ਇਸ ਮਿਆਦ ਦੌਰਾਨ ਵਿਸ਼ਵ ਵਿਚ ਅੰਦਰੂਨੀ ਤੌਰ 'ਤੇ ਹੋਏ ਨਵੇਂ ਵਿਸਥਾਪਨਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਸੀ। ਭਾਰਤ ਦੇ ਬਾਅਦ ਫਿਲੀਪੀਨ, ਬੰਗਲਾਦੇਸ਼ ਅਤੇ ਚੀਨ ਵਿਚ ਵਿਸਥਾਪਿਤਾਂ ਦੀ ਗਿਣਤੀ ਸਭ ਤੋਂ ਵੱਧ ਸੀ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈਫ) ਵੱਲੋਂ ਪ੍ਰਕਾਸ਼ਿਤ 'ਲੌਸਟ ਐਟ ਹੋਮ' ਰਿਪੋਰਟ ਵਿਚ ਕਿਹਾ ਗਿਆ ਕਿ 2019 ਵਿਚ ਕਰੀਬ 3.3 ਕਰੋੜ ਨਵੇਂ ਵਿਸਥਾਪਨਾਂ ਵਿਚ ਬੱਚੇ ਸਨ ਜਿਹਨਾਂ ਵਿਚੋਂ 38 ਲੱਖ ਬੱਚੇ ਸੰਘਰਸ਼ ਅਤੇ ਹਿੰਸਾ ਦੇ ਕਾਰਨ ਵਿਸਥਾਪਿਤ ਹੋਏ ਅਤੇ 82 ਲੱਖ ਬੱਚੇ ਮੌਸਮ ਸੰਬੰਧੀ ਆਫਤਾਂ ਦੇ ਕਾਰਨ ਵਿਸਥਾਪਿਤ ਹੋਏ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਘਰਸ਼ ਅਤੇ ਹਿੰਸਾ ਦੀ ਤੁਲਨਾ ਵਿਚ ਕੁਦਰਤੀ ਆਫਤਾਂ ਦੇ ਕਾਰਨ ਜ਼ਿਆਦਾ ਵਿਸਥਾਪਨ ਹੋਏ। 2019 ਵਿਚ ਕਰੀਬ 1 ਕਰੋੜ ਨਵੇਂ ਵਿਸਥਾਪਨ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ (39 ਫੀਸਦੀ) ਵਿਚ ਹੋਏ ਜਦਕਿ ਇੰਨੀ ਹੀ ਗਿਣਤੀ (95 ਲੱਖ) ਵਿਚ ਵਿਸਥਾਪਨ ਦੱਖਣ ਏਸ਼ੀਆ ਵਿਚ ਵੀ ਹੋਏ। ਇਸ ਵਿਚ ਕਿਹਾ ਗਿਆ,''ਭਾਰਤ, ਫਿਲੀਪੀਨ, ਬੰਗਲਾਦੇਸ਼ ਅਤੇ ਚੀਨ ਸਾਰਿਆਂ ਨੂੰ ਕੁਦਰਤੀ ਆਫਤਾਂ ਝੱਲਣੀਆਂ ਪਈਆਂ, ਜਿਸ ਦੇ ਨਤੀਜੇ ਵਜੋਂ ਲੱਖਾਂ ਲੋਕ ਵਿਸਥਾਪਿਤ ਹੋਏ ਜੋ ਗਲੋਬਲ ਆਫਤ ਦੇ ਕਾਰਨ ਹੋਏ ਵਿਸਥਾਪਨਾਂ ਦਾ 65 ਫੀਸਦੀ ਹੈ। ਇਹ ਖਤਰਨਾਕ ਤੂਫਾਨ ਅਤੇ ਹੜ੍ਹ ਦੇ ਕਾਰਨ ਪੈਦਾ ਹੋਏ ਪ੍ਰਤੀਕੂਲ ਮੌਸਮੀ ਸਥਿਤੀਆਂ ਦੇ ਕਾਰਨ ਹੋਇਆ।''

ਨਾਲ ਹੀ ਇਸ ਵਿਚ ਕਿਹਾ ਗਿਆ ਕਿ ਦੁਨੀਆ ਭਰ ਵਿਚ ਆਫਤਾਂ ਦੇ ਕਾਰਨ ਹੋਏ ਕਰੀਬ 82 ਲੱਖ ਵਿਸਥਾਪਨ ਬੱਚਿਆਂ ਨਾਲ ਸਬੰਧਤ ਹਨ। ਭਾਰਤ ਵਿਚ 2019 ਵਿਚ ਨਵੇਂ ਅੰਦਰੂਨੀ ਵਿਸਥਾਪਨਾਂ ਦੀ ਕੁੱਲ ਗਿਣਤੀ 50,37,000 ਰਹੀ ਜਿਸ ਵਿਚ 50,18,000 ਕੁਦਰਤੀ ਆਫਤਾਂ ਦੇ ਕਾਰਨ ਅਤੇ 19,000 ਲੋਕਾਂ ਦਾ ਵਿਸਥਾਪਨ ਸੰਘਰਸ਼ ਅਤੇ ਹਿੰਸਾ ਦੇ ਕਾਰਨ ਹੋਏ। ਉੱਥੇ ਫਿਲੀਪੀਨ ਵਿਚ ਕੁਦਰਤੀ ਆਫਤਾਂ, ਸੰਘਰਸ਼, ਅਤੇ ਹਿੰਸਾ ਦੇ ਕਾਰਨ 42.7 ਲੱਖ ਲੋਕ ਅੰਦਰੂਨੀ ਰੂਪ ਨਾਲ ਵਿਸਥਾਪਿਤ ਹੋਏ ਜਦਕਿ ਬੰਗਲਾਦੇਸ਼ ਵਿਚ ਇਹ ਗਿਣਤੀ 40.8 ਲੱਖ ਅਤੇ ਚੀਨ ਵਿਚ 40.3 ਲੱਖ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਅੱਜ, ਪਹਿਲਾਂ ਤੋਂ ਕਿਤੇ ਜ਼ਿਆਦਾ ਬੱਚੇ ਆਪਣੇ ਹੀ ਦੇਸ਼ ਵਿਚ ਵਿਸਥਾਪਿਤ ਹੋ ਗਏ। 2019 ਦੇ ਅਖੀਰ ਤੱਕ ਕੁੱਲ 4.6 ਕਰੋੜ ਲੋਕ ਸੰਘਰਸ਼ ਅਤੇ ਹਿੰਸਾ ਦੇ ਕਾਰਨ ਅੰਦਰੂਨੀ ਰੂਪ ਨਾਲ ਵਿਸਥਾਪਿਤ ਹੋਏ। ਇਸ ਵਿਚ ਕਿਹਾ ਗਿਆ ਹੈ,''ਕਰੀਬ 1.9 ਕਰੋੜ ਬੱਚੇ 2019 ਵਿਚ ਸੰਘਰਸ਼ ਅਤੇ ਹਿੰਸਾ ਦੇ ਕਾਰਨ ਆਪਣੇ ਹੀ ਦੇਸ਼ ਦੇ ਅੰਦਰ ਵਿਸਥਾਪਿਤ ਹੋ ਗਏ ਜੋ ਕਿਸੇ ਵੀ ਹੋਰ ਸਾਲ ਦੇ ਮੁਕਾਬਲੇ ਜ਼ਿਆਦਾ ਹਨ। ਇਹ ਉਹਨਾਂ ਨੂੰ ਕੋਵਿਡ-19 ਦੇ ਗਲੋਬਲ ਪ੍ਰਸਾਰ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਬਣਾਉਂਦਾ ਹੈ।''

ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਕਿ ਕੋਵਿਡ-19 ਗਲੋਬਲ ਮਹਾਮਾਰੀ ਨਾਜ਼ੁਕ ਸਥਿਤੀ ਨੂੰ ਹੋਰ ਖਰਾਬ ਬਣਾ ਰਹੀ ਹੈ। ਇਸ ਨੇ ਕਿਹਾ,''ਆਪਣੇ ਘਰਾਂ ਅਤੇ ਭਾਈਚਾਰਿਆਂ ਤੋਂ ਬਾਹਰ ਹੋਏ ਇਹ ਬੱਚੇ ਵਿਸ਼ਵ ਵਿਚ ਸਭ ਤੋਂ ਵੱਧ ਸੰਵੇਦਨਸ਼ੀਲ ਲੋਕਾਂ ਵਿਚੋਂ ਹਨ। ਕੋਵਿਡ-19 ਗਲੋਬਲ ਮਹਾਮਾਰੀ ਉਹਨਾਂ ਦੇ ਜੀਵਨ ਦੇ ਲਈ ਹੋਰ ਜ਼ਿਆਦਾ ਨੁਕਸਾਨ ਅਤੇ ਅਨਿਸ਼ਚਿਤਤਾ ਲੈ ਕੇ ਆਈ ਹੈ।'' ਕੈਂਪ ਜਾਂ ਗੈਰ ਰਸਮੀ ਬਸਤੀਆਂ ਅਕਸਰ ਭੀੜ ਵਾਲੀ ਹੁੰਦੀਆਂ ਹਨ ਜੋ ਬੀਮਾਰੀ ਦੇ ਪ੍ਰਸਾਰ ਦੇ ਕਾਫੀ ਅਨੁਕੂਲ ਹਨ। ਯੂਨੀਸੈਫ ਦੀ ਕਾਰਜਕਾਰੀ ਨਿਦੇਸ਼ਕ ਹੇਨਰੀਟਾ ਫੋਰ ਨੇ ਕਿਹਾ,''ਕੋਵਿਡ-19 ਗਲੋਬਲ ਮਹਾਮਾਰੀ ਵਰਗੇ ਜਦੋਂ ਨਵੇਂ ਸੰਕਟ ਉਭਰਦੇ ਹਨ ਉਦੋਂ ਇਹ ਬੱਚੇ ਖਾਸ ਕਰਕੇ ਸੰਵੇਦਨਸ਼ੀਲ ਹੁੰਦੇ ਹਨ।'' ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਰਕਾਰਾਂ ਅਤੇ ਮਨੁੱਖੀ ਕੰਮਾਂ ਦੇ ਹਿੱਸੇਦਾਰ ਨਾਲ ਕੰਮ ਕਰ ਕੇ ਉਹਨਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ।'' ਰਿਪੋਰਟ ਵਿਚ ਅੰਦਰੂਨੀ ਰੂਪ ਨਾਲ ਵਿਸਥਾਪਿਤ ਬੱਚਿਆਂ ਦੇ ਸਾਹਮਣੇ ਆਉਣ ਵਾਲੇ ਖਤਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਹਨਾਂ ਵਿਚ ਬਾਲ ਮਜ਼ਦੂਰੀ, ਬਾਲ ਵਿਆਹ, ਬਾਲ ਤਸਕਰੀ ਆਦਿ ਸ਼ਾਮਲ ਹਨ ਅਤੇ ਬੱਚਿਆਂ ਨੂੰ ਸੁਰੱਖਿਅਤ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਜ਼ਰੂਰੀ ਹਨ।
 


Vandana

Content Editor

Related News