ਕੋਵਿਡ-19 : ਸੰਯੁਕਤ ਰਾਸ਼ਟਰ ਦੇ 189 ਕਰਮੀ ਇਨਫੈਕਟਿਡ, 3 ਦੀ ਮੌਤ

04/14/2020 2:34:11 PM

ਸੰਯੁਕਤ ਰਾਸ਼ਟਰ (ਭਾਸ਼ਾ):  ਦੁਨੀਆ ਭਰ ਵਿਚ ਸੰਯੁਕਤ ਰਾਸ਼ਟਰ ਸਿਸਟਮ ਨਾਲ ਜੁੜੇ 180 ਤੋਂ ਵਧੇਰੇ ਲੋਕਾਂ ਵਿਚ ਕੋਰੋਨਾਵਾਇਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।ਇਸ ਦੇ ਨਾਲ ਹੀ ਉਹਨਾਂ ਵਿਚੋਂ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੀ ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਮਾਨ ਦੇ ਮੁਤਾਬਕ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ 19.2 ਲੱਖ ਮਾਮਲੇ ਹਨ ਅਤੇ 1,19,687 ਲੋਕਾਂ ਦੀ ਮੌਤ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਕਰਤਾਰਪੁਰ ਕੋਰੀਡੋਰ 24 ਅਪ੍ਰੈਲ ਤੱਕ ਬੰਦ, ਲਾਕਡਾਊਨ 'ਤੇ ਫੈਸਲਾ ਅੱਜ

ਦੁਨੀਆ ਵਿਚ ਇਨਫੈਕਟਿਡਾਂ ਦੀ ਸਭ ਤੋਂ ਵੱਧ 5,82,607 ਗਿਣਤੀ ਅਮਰੀਕਾ ਵਿਚ ਹੈ। ਉੱਥੇ ਕਰੀਬ 23,000 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ। ਜਨਰਲ ਸਕੱਤਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਨਿਯਮਿਤ ਪ੍ਰੈੱਸ ਵਾਰਤਾ ਵਿਚ ਸੋਮਵਾਰ ਨੂੰ ਕਿਹਾ,''ਐਤਵਾਰ ਸ਼ਾਮ ਤੱਕ ਦੁਨੀਆ ਭਰ ਵਿਚ ਸੰਯੁਕਤ ਰਾਸ਼ਟਰ ਦੇ 189 ਕਰਮੀਆਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਅਤੇ ਇਸ ਵਿਚ ਗਲੋਬਲ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਸੰਯੁਕਤ ਰਾਸ਼ਟਰ ਸਿਸਟਮ ਵਿਚ ਹੋਈਆਂ 3 ਮੌਤਾਂ ਸ਼ਾਮਲ ਹਨ।'' ਬੁਲਾਰੇ ਨੇ ਮਾਮਲਿਆਂ ਦਾ ਦੇਸ਼ਾਂ ਸਹਿਤ ਕ੍ਰਮਵਾਰ ਵੇਰਵਾ ਉਪਲਬਧ ਨਹੀਂ ਕਰਵਾਇਆ। 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਭਾਰਤੀ ਕੁਮਾਰ ਰਾਜੀਵ ਦੀ ਸ਼ੱਕੀ ਹਲਾਤਾਂ 'ਚ ਮੌਤ, ਮਾਮਲੇ 'ਚ ਭਾਰਤੀ ਜੋੜਾ ਸਲਾਖ਼ਾਂ ਪਿੱਛੇ

Vandana

This news is Content Editor Vandana