ਦੱਖਣੀ ਸੂਡਾਨ ''ਚ 17 ਭਾਰਤੀ ਸੰਯੁਕਤ ਰਾਸ਼ਟਰ ਸ਼ਾਂਤੀਦੂਤ ਸਨਮਾਨਿਤ

09/12/2019 3:22:20 PM

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਦੇ ਤਹਿਤ ਦੱਖਣੀ ਸੂਡਾਨ ਵਿਚ ਤਾਇਨਾਤ ਭਾਰਤ ਦੇ 17 ਸ਼ਾਂਤੀਦੂਤਾਂ ਨੂੰ ਸਨਮਾਨਿਤ ਕੀਤਾ ਗਿਆ। ਭਾਰਤੀ ਪੁਲਸ ਅਧਿਕਾਰੀਆਂ ਨੇ ਸੰਯੁਕਤ ਰਾਸ਼ਟਰ ਅਤੇ ਦੱਖਣੀ ਸੂਡਾਨ ਦੇ ਲੋਕਾਂ ਦੀ ਕਰੀਬ ਇਕ ਸਾਲ ਤੱਕ ਸੇਵਾ ਕੀਤੀ। ਇੱਥੇ ਉਨ੍ਹਾਂ ਦੀ ਡਿਊਟੀ ਵਿਚ ਵਿਸਥਾਪਿਤ ਨਾਗਰਿਕਾਂ ਦੀ ਸੁਰੱਖਿਆ ਕਰਨਾ, ਭਾਈਚਾਰਕ ਪੱਧਰ 'ਤੇ ਵਿਵਸਥਾ ਬਣਾਉਣਾ ਅਤੇ ਸਥਾਨਕ ਪੁਲਸ ਤੇ ਕੌਸ਼ਲਾਂ ਦਾ ਵਿਕਾਸ ਕਰਨਾ ਸ਼ਾਮਲ ਸੀ। 

ਦੱਖਣੀ ਸੂਡਾਨ ਦੇ ਸੰਯੁਕਤ ਰਾਸ਼ਟਰ ਮਿਸ਼ਨ ਨੇ ਮੰਗਲਵਾਰ ਨੂੰ ਟਵੀਟ ਕੀਤਾ,''17 ਭਾਰਤੀ ਸ਼ਾਂਤੀ ਦੂਤਾਂ ਨੂੰ ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਪੁਲਸ ਅਧਿਕਾਰੀਆਂ ਦੇ ਰੂਪ ਵਿਚ ਦਿੱਤੀ ਗਈ ਸੇਵਾ ਲਈ ਮੈਡਲ ਨਾਲ ਸਨਮਾਨਿਤ ਕੀਤਾ ਗਿਆ।''

ਦੱਖਣੀ ਸੂਡਾਨ ਵਿਚ ਭਾਰਤੀ ਰਾਜਦੂਤ ਐੱਸ.ਡੀ. ਮੂਰਤੀ ਨੇ ਕਿਹਾ,''ਅਸੀਂ ਇੱਥੇ ਇਸ ਦੇਸ਼ ਵਿਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰਨ ਲਈ ਵਚਨਬੱਧ ਹਾਂ।''

Vandana

This news is Content Editor Vandana