ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਨੇ ਬਾਲਟੀਮੋਰ ''ਚ ਲਗਾਈ ਕਿਸਾਨ ਸੰਸਦ, ਕਈ ਮਤੇ ਕੀਤੇ ਪਾਸ

08/11/2021 12:34:13 PM

ਬਾਲਟੀਮੋਰ (ਰਾਜ ਗੋਗਨਾ): ਆਪਣੀ ਅਵਾਜ਼ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਜਿਵੇਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਜੰਤਰ ਮੰਤਰ 'ਤੇ ਕਿਸਾਨ ਸੰਸਦ ਲਗਾਈ ਜਾ ਰਹੀ ਹੈ। ਬਿਲਕੁਲ ਉਸ ਤਰ੍ਹਾਂ ਹੀ ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ (ਅਮਰੀਕਾ) ਵੱਲੋਂ ਵੀ ਬਾਲਟੀਮੋਰ ਵਿਚ ਕਿਸਾਨ ਸੰਸਦ ਲਗਾਈ ਗਈ।ਇਸ ਮੌਕੇ ਸਪੀਕਰ ਦਾ ਰੋਲ ਗੁਰਵਿੰਦਰ ਸਿੰਘ ਸੇਠੀ ਨੇ ਬਾਖੂਬੀ ਨਿਭਾਇਆ। ਸਪੀਕਰ ਦੀ ਇਜਾਜ਼ਤ ਲੈਣ ਤੋਂ ਬਾਅਦ ਕਈ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੰਸਦ ਵਿੱਚ ਕਈ ਅਹਿਮ ਮਤੇ ਪਾਸ ਕੀਤੇ ਗਏ।

ਇਸ ਮੌਕੇ ਤਿੰਨ ਕਾਲੇ ਕਾਨੂੰਨ ਵਾਪਸ ਕਰਨ ਅਤੇ ਐੱਮ.ਐੱਸ.ਪੀ ਤੇ ਕਾਨੂੰਨ ਬਣਾਉਣ ਦੇ ਮੁੱਦੇ ਅਹਿਮ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ। ਬੁਲਾਰਿਆਂ ਵੱਲੋਂ ਆਪਣੇ ਸੰਬੋਧਨ ਵਿਚ ਕਿਹਾ ਗਿਆ ਕਿ ਖੇਤੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਿਆਂ ਨੂੰ ਹੈ ਪਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਮੋਦੀ ਸਰਕਾਰ ਨੇ ਗੈਰ ਕਾਨੂੰਨੀ ਰੂਪ ਵਿੱਚ ਇਹ ਕਾਨੂੰਨ ਬਣਾ ਦਿੱਤੇ ਜਿਸ ਕਾਰਨ ਇਹ ਰੱਦ ਹੀ ਹੋਣੇ ਚਾਹੀਦੇ ਹਨ। ਇਸ ਮੌਕੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਵੀ ਕਿਸਾਨ ਸੰਸਦ ਵਿੱਚ ਪਹੁੰਚੇ ਅਤੇ ਉਨ੍ਹਾਂ ਅੰਦੋਲਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਦੇ ਆਗੂ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨ ਭਾਰਤੀ ਕਿਸਾਨਾਂ ਦੇ ਲਈ ਇਕ ਤਰ੍ਹਾਂ ਨਾਲ ਡੈੱਥ ਵਾਰੰਟ ਹਨ। ਕਿਸਾਨ ਦੇਸ਼ ਦੀ ਇੱਕ ਰੀੜ੍ਹ ਦੀ ਹੱਡੀ ਹਨ ਅਤੇ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਕੇ ਰੀੜ੍ਹ ਦੀ ਹੱਡੀ ਹੀ ਤੋੜਨਾ ਚਾਹੁੰਦੀ ਹੈ।

ਪੜ੍ਹੋ ਇਹ ਅਹਿਮ ਖਬਰ - Canada ਦੀ ਹਜ਼ਾਰਾਂ Indian Students ਨੂੰ visa ਦੇਣ ਤੋਂ ਕੋਰੀ ਨਾਂਹ, ਜਾਣੋ ਹੁਣ ਕੀ ਕਰਨ Students

ਇਸ ਸੰਸਦ ਵਿੱਚ ਦਲਵੀਰ ਸਿੰਘ ਬੀਰਾ , ਸਰਬਜੀਤ ਢਿੱਲੋਂ ,ਰਾਜਿੰਦਰ ਗਿੱਲ, ਗੁਰਵਿੰਦਰ ਸੇਠੀ, ਸ਼ੈਰਨ ਸੇਠੀ, ਚਰਨਜੀਤ ਕੌਰ, ਭੁਪਿੰਦਰ ਸਿੰਘ ,ਗੁਰਪਿੰਦਰ ਸਿੰਘ ਕਰਨਜੀਤ ਸਿੰਘ, ਸ਼ਿਵਰਾਜ ਗੁਰਾਇਆ, ਗੁਰਵੇਲ ਸਿੰਘ, ਮਲਕੀਤ ਸਿੰਘ ਬੱਗਾ, ਮਨਿੰਦਰਪਾਲ ਮਨੀ, ਇੰਦਰਜੀਤ ਗੁਜਰਾਲ ਸੁਰਿੰਦਰ ਸਿੰਘ ਬੱਬੂ ਮਿਸਿਜ਼ ਸੇਠੀ, ਬਲਜੀਤ ਗਿੱਲ ,ਸੁਖਪਾਲ ਧਨੋਆ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਆਪਣੇ ਵਿਚਾਰ ਰੱਖੇ।

Vandana

This news is Content Editor Vandana