ਤਾਲਾਬੰਦੀ ਖਤਮ ਹੋਣ ਦੇ ਬਾਵਜੂਦ ਸਕੌਟਿਸ਼ ਟਾਪੂਆਂ ''ਤੇ ਜਾਰੀ ਰਹੇਗੀ ਇਹ ਪਾਬੰਦੀ

05/28/2020 5:48:19 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੁਝ ਸਕੌਟਿਸ਼ ਟਾਪੂਆਂ ਲਈ ਕਿਸ਼ਤੀਆਂ ਦੀ ਆਵਾਜਾਈ ਤਾਲਾਬੰਦੀ ਖਤਮ ਹੋਣ ਦੇ ਬਾਵਜੂਦ ਵੀ ਸੀਮਤ ਰਹੇਗੀ। ਇਸ ਕਰਕੇ ਸਕਾਟਲੈਂਡ ਦੇ ਟਾਪੂਆਂ ਵਿਚਕਾਰ ਘੁੰਮਣ ਦੀ ਉਮੀਦ ਕਰ ਰਹੇ ਲੋਕਾਂ ਨੂੰ ਯਾਤਰਾ ਦੌਰਾਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਥੇ ਕੁਝ ਟਾਪੂਆਂ ਲਈ ਕਿਸ਼ਤੀ ਸੇਵਾਵਾਂ 20 ਪ੍ਰਤੀਸ਼ਤ ਤੋਂ ਘੱਟ ਹੋ ਜਾਣਗੀਆਂ।

ਪੜ੍ਹੋ ਇਹ ਅਹਿਮ ਖਬਰ- ਆਉਣ ਵਾਲੇ ਸਾਲਾਂ 'ਚ ਸਿੰਗਾਪੁਰ ਦੀ ਵਿੱਤੀ ਹਾਲਤ ਕਮਜ਼ੋਰ ਹੋ ਜਾਵੇਗੀ : ਉਪ ਪ੍ਰਧਾਨ ਮੰਤਰੀ

ਇਸ ਸੰਬੰਧ ਵਿੱਚ ਪੱਛਮੀ ਤੱਟ ਦੇ ਸੰਚਾਲਕ ਕੈਲਮੈਕ ਨੇ ਕਿਹਾ ਹੈ ਕਿ ਕਿਸ਼ਤੀਆਂ ਦੀ ਵਰਤੋਂ ਦੇ ਮਾਮਲੇ ਵਿੱਚ ਵੀ ਦੂਰੀ ਰੱਖਣੀ ਹੋਵੇਗੀ। ਪਰ ਓਰਕਨੀ ਅਤੇ ਸ਼ਟਲੈਂਡ ਜਾਣ ਵਾਲੇ ਯਾਤਰੀਆਂ ਲਈ ਵਧੇਰੇ ਜਗ੍ਹਾ ਰੱਖਣੀ ਹੋਵੇਗੀ ਕਿਉਂਕਿ ਨੌਰਥਲਿੰਕ ਦੀਆਂ ਕਿਸ਼ਤੀਆਂ ਵਿਚ ਕੈਬਿਨ ਹਨ। ਕੈਲਮੈਕ ਦੇ ਪ੍ਰਬੰਧ ਨਿਰਦੇਸ਼ਕ ਰੌਬੀ ਡਰੱਮਮੰਡ ਨੇ ਕਿਹਾ,“ਸਰੀਰਕ ਦੂਰੀ ਰੱਖਣ ਕਾਰਨ ਸਾਡੇ ਸਾਰੇ ਨੈੱਟਵਰਕ ਦੀ ਸਮਰੱਥਾ ਘੱਟੋ-ਘੱਟ 17 ਪ੍ਰਤੀਸ਼ਤ ਤੱਕ ਹੀ ਸੀਮਤ ਰਹੇਗੀ।" ਇਸ ਤੋਂ ਬਿਨਾਂ ਟ੍ਰਾਂਸਪੋਰਟ ਸੱਕਤਰ ਮਾਈਕਲ ਮੈਥਸਨ ਨੇ ਦੱਸਿਆ,“ਟਾਪੂਆਂ ਵੱਲ ਜਾਣ ਵਾਲੇ ਲੋਕਾਂ ਲਈ ਵਾਇਰਸ ਦੇ ਜੋਖਮ ਨੂੰ ਘਟਾਉਣ ਲਈ ਕਿਸ਼ਤੀ ਸੇਵਾਵਾਂ ਦੀ ਵਰਤੋਂ ਉੱਤੇ ਰੋਕ ਲਗਾ ਦਿੱਤੀ ਗਈ ਹੈ। ਅਸੀਂ ਸਕਾਟਲੈਂਡ ਦੀ ਸਰਕਾਰ ਅਤੇ ਜਨਤਕ ਸਿਹਤ ਵਿਭਾਗ ਨਾਲ ਵਿਚਾਰ ਵਟਾਂਦਰੇ ਜਾਰੀ ਰੱਖਾਂਗੇ ਕਿ ਅਗਲੇ ਪੜਾਅ ਕਿਸ ਤਰ੍ਹਾਂ ਅੱਗੇ ਵਧਣੇ ਚਾਹੀਦੇ ਹਨ।"
 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੇ ਪੀ.ਐੱਮ. ਨੇ ਭਾਰਤੀ ਮੂਲ ਦੇ ਵਿਦਵਾਨ ਨੂੰ ਦਿੱਤੀ ਇਹ ਅਹਿਮ ਜ਼ਿੰਮੇਵਾਰੀ

Vandana

This news is Content Editor Vandana