ਦੁਬਈ 'ਚ ਭਾਰਤੀ ਮੂਲ ਦੀ 8 ਸਾਲਾ ਬੱਚੀ ਸਨਮਾਨਿਤ, ਕੀਤਾ ਇਹ ਖਾਸ ਕੰਮ

06/12/2019 11:50:06 AM

ਦੁਬਈ (ਬਿਊਰੋ)— ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਦੁਬਈ ਸ਼ਹਿਰ ਵਿਚ ਰਹਿਣ ਵਾਲੀ 8 ਸਾਲ ਦੀ ਭਾਰਤੀ ਮੂਲ ਦੀ ਵਿਦਿਆਰਥਣ ਨੀਆ ਟੋਨੀ ਨੂੰ ਸਨਮਾਨਿਤ ਕੀਤਾ ਗਿਆ। ਨੀਆ ਨੇ ਦੇਸ਼ ਨੂੰ ਸਾਫ ਰੱਖਣ ਦੀ ਮੁਹਿੰਮ ਦੇ ਤਹਿਤ 15 ਹਜ਼ਾਰ ਕਿਲੋਗ੍ਰਾਮ ਰੱਦੀ ਕਾਗਜ਼ ਇਕੱਠੇ ਕੀਤੇ। ਨੀਆ ਦੀ ਇਸ ਬੇਸਿਮਾਲ ਕੋਸ਼ਿਸ਼ ਲਈ ਸੋਮਵਾਰ ਨੂੰ ਇੱਥੇ ਆਯੋਜਿਤ ਇਕ ਸਮਾਰੋਹ ਵਿਚ ਉਸ ਨੂੰ 'ਅਮੀਰਾਤ ਰੀਸਾਈਕਿਲੰਗ' ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। 

PunjabKesari

ਅਮੀਰਾਤ ਵਾਤਾਵਰਣ ਗਰੁੱਪ ਦੀ ਸਰਪ੍ਰਸਤੀ ਵਿਚ ਯੂ.ਏ.ਈ. ਵਿਚ ਲੰਬੇਂ ਸਮੇਂ ਤੋਂ ਚੱਲ ਰਹੀ ਵੇਸਟ ਰੀਸਾਈਕਲਿੰਗ ਮੁਹਿੰਮ ਦੇ ਤਹਿਤ ਨੀਆ ਨੇ ਇੰਨੀ ਵੱਡੀ ਗਿਣਤੀ ਵਿਚ ਰੱਦੀ ਕਾਗਜ਼ ਇਕੱਠੇ ਕੀਤੇ। ਉਸ ਨੇ ਆਪਣੇ ਗੁਆਂਢ ਵਿਚ ਖੁਦ ਘੁੰਮ ਕੇ ਇਹ ਰੱਦੀ ਇਕੱਠੀ ਕੀਤੀ ਅਤੇ ਇਲਾਕੇ ਨੂੰ ਸਾਫ ਰੱਖਣ ਵਿਚ ਆਪਣਾ ਯੋਗਦਾਨ ਦਿੱਤਾ।

PunjabKesari

ਇਸ ਸਮਾਰੋਹ ਵਿਚ ਰੱਦੀ ਕਾਗਜ਼ ਦੇ ਇਲਾਵਾ ਪਲਾਸਟਿਕ, ਗਲਾਸ, ਕੈਨ ਅਤੇ ਮੋਬਾਈਲ ਸਮੇਤ ਇਲੈਕਟ੍ਰੋਨਿਕ ਕਚਰਾ ਇਕੱਠਾ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਯੂ.ਏ.ਈ. ਵਿਚ ਸਫਾਈ ਦੀ ਇਸ ਮੁਹਿੰਮ ਦੇ ਤਹਿਤ 73 ਹਜ਼ਾਰ ਟਨ ਤੋਂ ਜ਼ਿਆਦਾ ਕਾਰਬਨ ਦੀ ਨਿਕਾਸੀ ਘੱਟ ਕੀਤੀ ਗਈ।


Vandana

Content Editor

Related News