ਸੰਯੁਕਤ ਅਰਬ ਅਮੀਰਾਤ ''ਚ ਭਾਰਤੀ ਸ਼ਖਸ ਦੀ ਹੱਤਿਆ

05/28/2020 6:14:12 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ ਵਿਚ ਕਾਰ ਧੋਣ ਦਾ ਕੰਮ ਕਰਨ ਵਾਲੇ ਇਕ 27 ਸਾਲਾ ਭਾਰਤੀ ਵਿਅਕਤੀ ਦੀ ਹੱਤਿਆ ਉਸ ਦੇ ਭਾਰਤੀ ਸਾਥੀ ਨੇ ਕਰ ਦਿੱਤੀ। ਗਲਫ ਨਿਊਜ਼ ਨੇ ਦੱਸਿਆ ਕਿ ਤੇਲਗਾਂਨਾ ਦੇ ਕੋਰੂਤਲਾ ਸ਼ਹਿਰ ਦੇ ਰਹਿਣ ਵਾਲੇ ਡੀ ਨਵੀਨ ਦੀ ਹੱਤਿਆ ਸ਼ਨੀਵਾਰ ਨੂੰ ਸ਼ਾਰਜਾਹ ਵਿਚ ਚਾਕੂ ਮਾਰ ਕੇ ਕਰ ਦਿੱਤੀ ਗਈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੇ ਪੀ.ਐੱਮ. ਨੇ ਭਾਰਤੀ ਮੂਲ ਦੇ ਵਿਦਵਾਨ ਨੂੰ ਦਿੱਤੀ ਇਹ ਅਹਿਮ ਜ਼ਿੰਮੇਵਾਰੀ

ਦੋਸ਼ੀ ਕੇਰਲ ਦਾ ਰਹਿਣ ਵਾਲਾ ਹੈ। ਉਸ ਨੂੰ ਹੋਰ ਕਰਮਚਾਰੀਆਂ ਨੇ ਸਥਾਨਕ ਪੁਲਸ ਨੂੰ ਸੌਂਪ ਦਿੱਤਾ। ਹੱਤਿਆ ਦਾ ਕਾਰਨ ਹਾਲੇ ਸਪਸ਼ੱਟ ਨਹੀਂ ਹੋ ਪਾਇਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਗਵਾਹਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।
 

Vandana

This news is Content Editor Vandana