ਪ੍ਰਵਾਸੀ ਕਾਰੋਬਾਰੀ ਨੇ 1 ਕਰੋੜ ਰੁਪਏ ਮੁਆਵਜ਼ਾ ਦੇ ਕੇ ਭਾਰਤੀ ਨਾਗਰਿਕ ਨੂੰ ਕਰਾਇਆ ਰਿਹਾਅ

06/03/2021 6:02:18 PM

ਆਬੂ ਧਾਬੀ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 2012 ਵਿਚ ਇਕ ਸੜਕ ਹਾਦਸੇ ਵਿਚ ਇਕ ਸੂਡਾਨੀ ਮੁੰਡੇ ਦੇ ਕਤਲ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪਾਉਣ ਵਾਲੇ 43 ਸਾਲਾ ਭਾਰਤੀ ਬੇਕਸ ਕ੍ਰਿਸ਼ਨਨ ਨੇ ਆਪਣੇ ਰਿਹਾਅ ਹੋਣ ਅਤੇ ਸਵਦੇਸ਼ ਪਰਤ ਕੇ ਆਪਣੇ ਪਰਿਵਾਰ ਨੂੰ ਮਿਲ ਸਕਣ ਦੀ ਆਸ ਛੱਡ ਦਿੱਤੀ ਸੀ ਪਰ ਪ੍ਰਵਾਸੀ ਕਾਰੋਬਾਰੀ ਐੱਮ ਏ ਯੂਸੁਫ ਅਲੀ ਨੇ 1 ਕਰੋੜ ਰੁਪਏ ਮੁਆਵਜ਼ਾ ਦੇ ਕੇ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਾ ਲਿਆ।

ਕੇਰਲ ਦੇ ਰਹਿਣ ਵਾਲੇ ਕ੍ਰਿਸ਼ਨਨ ਨੇ ਸਤੰਬਰ 2012 ਵਿਚ ਲਾਪਰਵਾਹੀ ਨਾਲ ਕਾਰ ਚਲਾਉਂਦੇ ਸਮੇਂ ਬੱਚਿਆਂ ਦੇ ਇਕ ਸਮੂਹ ਨੂੰ ਟੱਕਰ ਮਾਰ ਦਿੱਤੀ ਸੀ। ਕ੍ਰਿਸ਼ਨਨ ਨੂੰ ਇਕ ਸੂਡਾਨੀ ਮੁੰਡੇ ਦੇ ਕਤਲ ਦਾ ਦੋਸ਼ੀ ਪਾਏ ਜਾਣ ਦੇ ਬਾਅਦ ਯੂ.ਏ.ਈ. ਦੀ ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਦਿੱਤੀ ਸੀ।ਇਸ ਮਗਰੋਂ ਕ੍ਰਿਸ਼ਨਨ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਉਸ ਨੂੰ ਰਿਹਾਅ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਅਜਿਹਾ ਨਹੀਂ ਕਰ ਪਾਏ ਕਿਉਂਕਿ ਪੀੜਤ ਦਾ ਪਰਿਵਾਰ ਆਪਣੇ ਦੇਸ਼ ਸੂਡਾਨ ਪਰਤ ਚੁੱਕਾ ਹੈ ਜਿਸ ਕਾਰਨ ਉਹ ਉਸ ਨੂੰ ਮੁਆਫ਼ੀ ਦੇਣ ਲਈ ਨਹੀਂ ਮਨਾ ਪਾਏ।

ਪੜ੍ਹੋ ਇਹ ਅਹਿਮ ਖਬਰ-  ਚੀਨ ਦੇ 'ਨਕਲੀ ਸੂਰਜ' ਨੇ ਬਣਾਇਆ ਵਰਲਡ ਰਿਕਾਰਡ, ਪੈਦਾ ਕੀਤਾ 12 ਕਰੋੜ ਡਿਗਰੀ ਸੈਲਸੀਅਸ ਤਾਪਮਾਨ (ਤਸਵੀਰਾਂ)

ਇਸ ਮਗਰੋਂ ਕ੍ਰਿਸ਼ਨਨ ਦੇ ਪਰਿਵਾਰ ਨੇ ਲੁਲੁ ਸਮੂਹ ਦੇ ਪ੍ਰਧਾਨ ਯੂਸੁਫ ਅਲੀ ਨਾਲ ਸੰਪਰਕ ਕੀਤਾ ਜਿਹਨਾਂ ਨੇ ਮਾਮਲੇ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਸਾਰੇ ਪੱਖਕਾਰਾਂ ਨਾਲ ਗੱਲਬਾਤ ਕੀਤੀ।ਲੁਲੁ ਸਮੂਹ ਨੇ ਇੱਥੇ ਇਕ ਬਿਆਨ ਵਿਚ ਦੱਸਿਆ ਕਿ ਪੀੜਤ ਦਾ ਪਰਿਵਾਰ ਜਨਵਰੀ 2021 ਵਿਚ ਕ੍ਰਿਸ਼ਨਨ ਨੂੰ ਮੁਆਫ਼ੀ ਦੇਣ ਲਈ ਆਖਿਰਕਾਰ ਤਿਆਰ ਹੋ ਗਿਆ। ਇਸ ਮਗਰੋਂ ਯੂਸੁਫ ਅਲੀ ਨੇ ਕ੍ਰਿਸ਼ਨਨ ਦੀ ਰਿਹਾਈ ਲਈ ਅਦਾਲਤ ਵਿਚ 5 ਲੱਖ ਦਿਹਰਮ (ਕਰੀਬ 1 ਕਰੋੜ ਰੁਪਏ) ਮੁਆਵਜ਼ਾ ਦਿੱਤਾ। ਕ੍ਰਿਸ਼ਨਨ ਬੁੱਧਵਾਰ ਨੂੰ ਇੱਥੇ ਅਲ ਫਤਬਾ ਜੇਲ੍ਹ ਵਿਚ ਭਾਰਤੀ ਦੂਤਾਵਾਸ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਬਹੁਤ ਭਾਵੁਕ ਹੋ ਗਿਆ। ਇਕ ਬਿਆਨ ਵਿਚ ਕ੍ਰਿਸ਼ਨਨ ਦੇ ਹਵਾਲੇ ਨਾਲ ਕਿਹਾ ਗਿਆ,''ਇਰ ਮੇਰੇ ਲਈ ਪੁਨਰਜਨਮ ਹੈ ਕਿਉਂਕਿ ਮੈਂ ਪਰਿਵਾਰ ਮੈਂ ਬਾਹਰ ਦੀ ਦੁਨੀਆ ਦੇਖਣ ਅਤੇ ਆਜ਼ਾਦ ਜ਼ਿੰਦਗੀ ਜਿਉਣ ਦੀਆਂ ਸਾਰੀਆਂ ਉਮੀਦਾਂ ਛੱਡ ਦਿੱਤੀਆਂ ਸਨ। ਹੁਣ ਮੇਰੀ ਇਕੋਇਕ ਇੱਛਾ ਆਪਣੇ ਪਰਿਵਾਰ ਨਾਲ ਮਿਲਣ ਤੋਂ ਪਹਿਲਾਂ ਯੂਸੁਫ ਅਲੀ ਨਾਲ ਮੁਲਾਕਾਤ ਕਰਨ ਦੀ ਹੈ।'' 

ਪੜ੍ਹੋ ਇਹ ਅਹਿਮ ਖਬਰ- ਪਾਕਿ ਕੁੜੀ ਨੇ ਬਣਾਇਆ ਆਪਣਾ ਯੂ-ਟਿਊਬ ਚੈਨਲ, ਬਣੀ ਦੂਜਿਆਂ ਲਈ ਮਿਸਾਲ

ਯੂਸੁਫ ਅਲੀ ਨੇ ਕ੍ਰਿਸ਼ਨਨ ਦੀ ਰਿਹਾਈ ਲਈ ਈਸ਼ਵਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਦੂਰਦਰਸ਼ੀ ਸ਼ਾਸਕਾਂ ਦੀ ਦਿਆਲੁਤਾ ਲਈ ਧੰਨਵਾਦ ਕੀਤਾ। ਉਹਨਾਂ ਨੇ ਕ੍ਰਿਸ਼ਨਨ ਦੇ ਖੁਸ਼ਹਾਲ ਅਤੇ ਸ਼ਾਂਤੀਪੂਰਨ ਜੀਵਨ ਦੀ ਇੱਛਾ ਕੀਤੀ। ਲੁਲੁ ਗਰੁੱਪ ਦੇ ਇਕ ਸੀਨੀਅਰ ਅਧਿਕਾਰੀ ਨੇ ਫੋਨ 'ਤੇ ਪੀ.ਟੀ.ਆਈ-ਭਾਸ਼ਾ ਨੂੰ ਦੱਸਿਆ ਕਿ ਕ੍ਰਿਸ਼ਨਨ ਦੀ ਰਿਹਾਈ ਸੰਬੰਧੀ ਕਾਨੂੰਨੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ ਅਤੇ ਉਸ ਦੇ ਜਲਦੀ ਹੀ ਆਪਣੇ ਗ੍ਰਹਿ ਰਾਜ ਕੇਰਲ ਜਾਣ ਦੀ ਆਸ ਹੈ।


Vandana

Content Editor

Related News