ਕੋਰੋਨਾ ਦੇ ਪ੍ਰਕੋਪ ਕਾਰਨ ਯੂ.ਏ.ਈ. ਨੇ 400 ਪਾਕਿ ਕੈਦੀ ਕੀਤੇ ਰਿਹਾਅ

04/15/2020 6:08:30 PM

ਦੁਬਈ (ਬਿਊਰੋ): ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ। ਇਸ ਫੈਸਲੇ ਦੇ ਤਹਿਤ ਸਰਕਾਰ ਨੇ ਦੇਸ਼ ਦੀਆਂ ਜੇਲਾਂ ਤੋਂ ਲੱਗਭਗ 400 ਪਾਕਿਸਤਾਨੀ ਕੈਦੀ ਰਿਹਾਅ ਕਰ ਦਿੱਤੇ ਹਨ। ਖਾੜੀ ਰਾਜ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 28 ਲੋਕਾਂ ਦੇ ਮਾਰੇ ਜਾਣ ਅਤੇ 4,900 ਤੋਂ ਵਧੇਰੇ ਲੋਕਾਂ ਦੇ ਇਨਫੈਕਟਿਡ ਹੋਣ ਦਾ ਦਾਅਵਾ ਕੀਤਾ ਗਿਆ ਹੈ। ਰਿਹਾਅ ਕੀਤੇ ਗਏ ਪਾਕਿਸਤਾਨੀਆਂ ਨੂੰ ਮਾਮੂਲੀ ਅਪਰਾਧਾਂ ਦੇ ਲਈ ਜੇਲ ਦੀ ਸਜ਼ਾ ਦਿੱਤੀ ਗਈ ਸੀ। ਆਬੂ ਧਾਬੀ ਵਿਚ ਪਾਕਿਸਤਾਨੀ ਦੂਤਾਵਾਸ ਨੇ ਮੰਗਲਵਾਰ ਨੂੰ ਕਿਹਾ,''ਯੂ.ਏ.ਈ. ਸਰਕਾਰ ਉਹਨਾਂ ਨੂੰ ਵਾਪਸ ਭੇਜਣ ਲਈ ਵਿਸ਼ੇਸ਼ ਉਡਾਣਾਂ ਦੀ ਵਿਵਸਥਾ ਕਰ ਰਹੀ ਹੈ।''

ਡਾਨ ਅਖਬਾਰ ਨੇ ਮੰਗਲਵਾਰ ਨੂੰ ਦੱਸਿਆ ਕਿ 400 ਕੈਦੀਆਂ ਵਿਚੋਂ 189 ਲੋਕਾਂ ਪਹਿਲਾਂ ਹੀ ਫਲਾਈਦੁਬਈ ਦੀ ਫਲਾਈਟ ਤੋਂ ਪੇਸ਼ਾਵਰ ਪਹੁੰਚ ਚੁੱਕੇ ਹਨ। ਦੂਜੀ ਉਡਾਣ ਦੇ ਫੈਸਲਾਬਾਦ ਵਿਚ ਉਤਰਨ ਦੀ ਆਸ ਹੈ। ਵਧੀਕ ਡਿਪਟੀ ਕਮਿਸ਼ਨਰ ਅਸ਼ਫਾਕ ਖਾਨ ਨੇ ਦੱਸਿਆ ਕਿ ਸਾਰੇ ਵਾਪਸ ਆਏ ਕੈਦੀਆਂ ਨੂੰ ਉਦੋਂ ਤੱਕ ਆਈਸੋਲੇਸ਼ਨ ਵਿਚ ਰੱਖਿਆ ਜਾਵੇਗ ਜਦੋਂ ਤੱਕ ਕਿ ਉਹਨਾਂ ਦਾ ਕੋਵਿਡ-19 ਦਾ ਪਰੀਖਣ ਨਹੀਂ ਕਰ ਲਿਆ ਜਾਂਦਾ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨੂੰ ਫੈਲਾਉਣ 'ਚ ਕੁੱਤਿਆਂ ਦੀ ਵੀ ਹੋ ਸਕਦੀ ਹੈ ਭੂਮਿਕਾ

ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਪਿਛਲੇ ਹਫਤੇ ਦੁਬਈ ਵਿਚ ਆਬੂ ਧਾਬੀ ਵਿਚ ਦੂਤਾਵਾਸ ਦੇ ਬਾਹਰ ਸੈਂਕੜੇ ਪਾਕਿਸਤਾਨੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਅਤੇ ਉਹਨਾਂ ਨੂੰ ਘਰ ਵਾਪਸ ਭੇਜੇ ਜਾਣ ਦੀ ਮੰਗ ਦੇ ਬਾਅਦ ਹੋਇਆ। ਹਾਲ ਹੀ ਦੇ ਹਫਤਿਆਂ ਵਿਚ ਲੱਗਭਗ 25,000 ਪਾਕਿਸਤਾਨੀਆਂ ਨੇ ਸੰਯੁਕਤ ਅਰਬ ਅਮੀਰਾਤ ਤੋਂ ਵਾਪਸ ਦੇਸ਼ ਭੇਜੇ ਜਾਣ ਦੀ ਅਪੀਲ ਕੀਤੀ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਕਈ ਲੋਕਾਂ ਦੀਆਂ ਨੌਕਰੀਆਂ ਅਤੇ ਕਾਰੋਬਾਰ ਬੰਦ ਹੋ ਗਏ ਹਨ। ਇਸੇ ਤਰ੍ਹਾਂ ਯੂ.ਏ.ਈ ਸਮੇਤ ਦੁਨੀਆ ਦੇ ਵਿਭਿੰਨ ਹਿੱਸਿਆਂ ਵਿਚ 25,000 ਭਾਰਤੀ ਫਸੇ ਹੋਏ ਹਨ। ਭਾਵੇਂਕਿ ਭਾਰਤ ਦੀ ਸਰਬ ਉੱਚ ਅਦਾਲਤ ਨੇ ਫੈਸਲਾ ਦਿਤਾ ਹੈ ਕਿ 3 ਮਈ ਤੱਕ ਉਦੋਂ ਤੱਕ ਦੇਸ਼ ਵਿਚ ਫਸੇ ਪ੍ਰਵਾਸੀਆਂ ਨੂੰ ਵਾਪਿਸ ਘਰ ਨਹੀਂ ਭੇਜਿਆ ਜਾ ਸਕਦਾ ਜਦੋਂ ਤੱਕ ਦੇਸ਼ ਵਿਚ ਕੋਰੋਨਾਵਾਇਰਸ ਲਾਕਡਾਊਨ ਖਤਮ ਨਹੀਂ ਹੋ ਜਾਂਦਾ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਪਾਕਿ 'ਚ 272 ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ 100 ਦੇ ਪਾਰ 


Vandana

Content Editor

Related News