ਯੂ.ਏ.ਈ. ''ਚ ਗੈਰ ਕਾਨੂੰਨੀ ਪ੍ਰਵਾਸ ਦਾ ਪਤਾ ਚੱਲਣ ''ਤੇ ਪਰੇਸ਼ਾਨ ਮਹਿਲਾ ਲਾਪਤਾ

06/12/2019 1:53:19 PM

ਦੁਬਈ (ਭਾਸ਼ਾ)— ਭਾਰਤੀ ਵਿਅਕਤੀ ਨਾਲ ਵਿਆਹੀ 58 ਸਾਲ ਦੀ ਇਕ ਸ਼੍ਰੀਲੰਕਾਈ ਮਹਿਲਾ ਸੰਯੁਕਤ ਅਰਬ ਅਮੀਰਾਤ ਵਿਚ ਲਾਪਤਾ ਹੋ ਗਈ ਹੈ। ਅਸਲ ਵਿਚ ਮਹਿਲਾ ਨੂੰ ਯੂ.ਏ.ਈ. ਵਿਚ ਪਿਛਲੇ ਸਾਲ ਵੀਜ਼ਾ ਛੋਟ ਯੋਜਨਾ ਦੌਰਾਨ ਪਰਿਵਾਰ ਦੇ ਲੱਗਭਗ 30 ਸਾਲ ਤੱਕ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਰਹਿਣ ਦੇ ਬਾਰੇ ਵਿਚ ਪਤਾ ਚਲਿਆ ਸੀ। ਇਸ ਮਗਰੋਂ ਮਹਿਲਾ ਮਾਨਸਿਕ ਰੂਪ ਨਾਲ ਪਰੇਸ਼ਾਨ ਹੋ ਗਈ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। 

ਯੂ.ਏ.ਈ. ਨੇ ਪਿਛਲੇ ਸਾਲ 3 ਮਹੀਨੇ ਦਾ ਇਤਿਹਾਸਿਕ ਵੀਜ਼ਾ ਛੋਟ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਵਿਚ ਸੈਂਕੜੇ ਗੈਰ ਕਾਨੂੰਨੀ ਵਿਦੇਸ਼ੀ ਕਾਮਿਆਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਛੋਟ ਦਾ ਲਾਭ ਲੈਣ ਵਾਲਿਆਂ ਵਿਚ ਭਾਰਤੀ ਵੀ ਸ਼ਾਮਲ ਸਨ। ਬਿਨਾਂ ਜ਼ੁਰਮਾਨੇ ਦੇ ਦੇਸ਼ ਛੱਡਣ ਦੀ ਉਨ੍ਹਾਂ ਦੀ ਤੈਅ ਮਿਆਦ ਨੂੰ ਖਤਮ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਨੌਕਰੀ ਲੱਭਣ ਲਈ 6 ਮਹੀਨੇ ਦਾ ਵਾਧੂ ਸਮਾਂ ਦਿੱਤਾ ਗਿਆ। ਇਕ ਸਮਾਚਾਰ ਏਜੰਸੀ ਮੁਤਾਬਕ ਐੱਮ.ਪੀ. ਮਧੁਸੂਦਨਨ (63) ਨੇ ਦੱਸਿਆ ਕਿ ਪਰਿਵਾਰ ਦੇ ਗੈਰ ਕਾਨੂੰਨੀ ਪ੍ਰਵਾਸ ਦੇ ਉਜਾਗਰ ਹੋਣ ਨਾਲ ਉਸ ਦੀ ਪਤਨੀ ਰੋਹਿਨੀ ਪਰੇਰਾ ਪਰੇਸ਼ਾਨ ਹੋ ਗਈ। ਇਸ ਦੇ ਬਾਅਦ ਰੋਹਿਨੀ ਦਾ ਮਾਨਸਿਕ ਬੀਮਾਰੀ ਦਾ ਇਲਾਜ ਚੱਲ ਰਿਹਾ ਸੀ। 

ਮਧੁਸੂਦਨਨ ਨੇ ਕਿਹਾ,''ਅਸੀਂ ਆਪਣੀ ਕਹਾਣੀ ਪ੍ਰਕਾਸ਼ਿਤ ਕਰਨ ਦੀ ਇਜਾਜ਼ਤ ਦਿੱਤੀ ਕਿਉਂਕਿ ਅਸੀਂ ਆਪਣੇ ਪ੍ਰਵਾਸ ਨੂੰ ਕਾਨੂੰਨੀ ਬਣਾਉਣ ਵਿਚ ਮਦਦ ਚਾਹੁੰਦੇ ਸੀ। ਸਾਨੂੰ ਕਾਫੀ ਮਦਦ ਵੀ ਮਿਲੀ। ਪਰ ਇਸ ਦਾ ਦੂਜਾ ਪਹਿਲੂ ਇਹ ਸੀ ਕਿ ਮੇਰੀ ਪਤਨੀ ਰੋਹਿਨੀ ਇਸ ਗੱਲ ਦਾ ਦਬਾਅ ਝੱਲ ਨਾ ਸਕੀ।'' ਮਧੁਸੂਦਨਨ ਨੇ ਦੱਸਿਆ ਕਿ ਰੋਹਿਨੀ ਖੁਦ ਨੂੰ ਪਰਿਵਾਰ ਦੀ ਮਾੜੀ ਹਾਲਤ ਦਾ ਦੋਸ਼ੀ ਮਹਿਸੂਸ ਕਰਦੀ ਸੀ। ਖੁਦ ਨੂੰ ਪਰਿਵਾਰ 'ਤੇ ਬੋਝ ਸਮਝਦੇ ਹੋਏ ਇਕ ਦਿਨ ਅਚਾਨਕ ਉਹ ਘਰ ਤੋਂ ਲਾਪਤਾ ਹੋ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਤੁਰੰਤ ਰੋਹਿਨੀ ਨੂੰ ਲੱਭਣ ਦੀ ਕੋਸ਼ਿਸ ਕੀਤੀ ਪਰ ਉਹ ਨਹੀਂ ਮਿਲੀ।

Vandana

This news is Content Editor Vandana