ਮੰਗੇਤਰ ਨੂੰ ''idiot'' ਕਹਿ ਕੇ ਫਸਿਆ, 4 ਲੱਖ ਜੁਰਮਾਨਾ ਤੇ ਹੋਈ ਜੇਲ

12/12/2018 4:53:46 PM

ਆਬੂ ਧਾਬੀ (ਬਿਊਰੋ)— ਜ਼ਿਆਦਾਤਰ ਜੋੜਿਆਂ ਵਿਚ ਹਾਸਾ-ਮਜ਼ਾਕ, ਛੇੜਛਾੜ ਅਤੇ ਲੜਾਈ ਹੋਣਾ ਆਮ ਗੱਲ ਹੈ। ਪਰ ਕਈ ਵਾਰ ਛੋਟਾ ਜਿਹਾ ਮਜ਼ਾਕ ਕਰਨਾ ਵੀ ਭਾਰੀ ਪੈ ਸਕਦਾ ਹੈ। ਕੁਝ ਅਜਿਹਾ ਹੀ ਸੰਯੁਕਤ ਅਰਬ ਅਮੀਰਾਤ ਦੇ ਰਹਿਣ ਵਾਲੇ ਵਿਅਕਤੀ ਨਾਲ ਹੋਇਆ। ਉਸ ਨੂੰ ਆਪਣੀ ਮੰਗੇਤਰ ਨੂੰ ਮਜ਼ਾਕ ਵਿਚ ਵਟਸਐਪ 'ਤੇ 'ਇਡੀਅਟ' (idiot) ਕਹਿਣਾ ਭਾਰੀ ਪੈ ਗਿਆ। ਇਸ ਨੂੰ ਇਕ ਗੰਭੀਰ ਅਪਰਾਧ ਮੰਨਿਆ ਗਿਆ। ਇਸ ਮਜ਼ਾਕ ਕਾਰਨ ਉਸ ਨੂੰ 60 ਦਿਨ ਦੀ ਜੇਲ ਹੋਈ ਅਤੇ ਲੱਗਭਗ 4 ਲੱਖ ਰੁਪਏ ਦਾ ਜੁਰਮਾਨਾ ਭਰਨਾ ਪਿਆ। 

ਗਲਫ ਕਾਰਪੋਰੇਸ਼ਨ ਕੌਂਸਲ ਦੇ ਇਸ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਮਜ਼ਾਕ ਵਿਚ 'ਹਬਲਾ' ਮੈਸੇਜ ਭੇਜਿਆ, ਜਿਸ ਦਾ ਅਰਬੀ ਵਿਚ ਮਤਲਬ 'ਇਡੀਅਟ' ਹੁੰਦਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਇਹ ਸ਼ਬਦ ਮਜ਼ਾਕ ਵਿਚ ਕਿਹਾ ਸੀ ਅਤੇ ਉਸ ਦਾ ਬੇਇੱਜ਼ਤੀ ਕਰਨ ਦਾ ਕੋਈ ਇਰਾਦਾ ਨਹੀਂ ਸੀ। ਪਰ ਉਸ ਦੀ ਮੰਗੇਤਰ ਨੇ ਇਸ ਨੂੰ ਗਲਤ ਤਰੀਕੇ ਨਾਲ ਲਿਆ। ਉਸ ਨੇ ਇਸ ਹਰਕਤ ਨੂੰ ਆਪਣਾ ਅਪਮਾਨ ਸਮਝਿਆ ਅਤੇ ਕੋਰਟ ਵਿਚ ਉਸ ਵਿਰੁੱਧ ਕੇਸ ਫਾਈਲ ਕਰ ਦਿੱਤਾ। 

ਸੰਯੁਕਤ ਅਰਬ ਅਮੀਰਾਤ ਵਿਚ ਅਜਿਹੇ ਕਈ ਮਾਮਲੇ ਹੋਏ ਹਨ ਜਿਸ ਵਿਚ ਕਿਸੇ ਨੇ ਵਟਸਐਪ 'ਤੇ ਮਜ਼ਾਕ ਵਿਚ ਕੁਝ ਕਿਹਾ ਪਰ ਉਸ ਨੂੰ ਪ੍ਰਾਪਤ ਕਰਨ ਵਾਲੇ ਨੇ ਗੰਭੀਰਤਾ ਨਾਲ ਲੈ ਲਿਆ। ਨਿਯਮ ਮੁਤਾਬਕ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪ੍ਰਵ੍ਰਿਤੀ ਦੇ ਮੈਸੇਜ ਭੇਜਣਾ ਸਾਈਬਰ ਕ੍ਰਾਈਮ ਹੈ। ਅਜਿਹੇ ਲੋਕਾਂ ਨੂੰ ਜੇਲ ਵੀ ਹੋਈ ਅਤੇ ਲੱਗਭਗ 2 ਕਰੋੜ ਤੱਕ ਦਾ ਜੁਰਮਾਨਾ ਵੀ ਲਗਾਇਆ ਗਿਆ।

Vandana

This news is Content Editor Vandana