UAE : ਇਸਲਾਮ ਵਿਰੋਧੀ ਪੋਸਟ ਮਾਮਲੇ ''ਚ ਇਕ ਹੋਰ ਪ੍ਰਵਾਸੀ ਭਾਰਤੀ ਦੀ ਗਈ ਨੌਕਰੀ

04/13/2020 4:39:03 PM

ਦੁਬਈ (ਭਾਸ਼ਾ): ਕੋਰੋਨਾਵਾਇਰਸ ਇਨਫੈਕਸ਼ਨ ਨੂੰ ਲੈ ਕੇ ਫੇਸਬੁੱਕ 'ਤੇ ਇਸਲਾਮ ਵਿਰੋਧੀ ਪੋਸਟ ਕਥਿਤ ਰੂਪ ਨਾਲ ਸ਼ੇਅਰ ਕਰਨ ਦੇ ਮਾਮਲੇ ਵਿਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਇਕ ਹੋਰ ਪ੍ਰਵਾਸੀ ਭਾਰਤੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। 'ਗਲਫ ਨਿਊਜ਼' ਨੇ ਦੱਸਿਆ ਕਿ ਦੁਬਈ ਦੀ ਮੋਰੋ ਹਬ ਡਾਟਾ ਸੋਲਯੂਸ਼ੰਸ ਕੰਪਨੀ ਵਿਚ ਪ੍ਰਮੁੱਖ ਲੇਖਾਕਾਰ ਦੇ ਤੌਰ 'ਤੇ ਕੰਮ ਕਰ ਰਹੇ ਬਾਲਾ ਕ੍ਰਿਸ਼ਨ ਨੱਕਾ ਨੂੰ ਉਸ ਦੀ ਫੇਸਬੁੱਕ ਪੋਸਟ ਦੇ ਵਾਇਰਲ ਹੋ ਜਾਣ ਦੇ ਬਾਅਦ ਕੰਪਨੀ ਤੋਂ ਬਰਖਾਸਤ ਕਰ ਦਿੱਤਾ ਗਿਆ। ਉਸ ਦੀ ਪੋਸਟ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਨੱਕਾ ਦੀ ਪੋਸਟ ਦੇ ਬਾਅਦ ਕਈ ਲੋਕਾਂ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਉਸ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ।

ਕੰਪਨੀ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਐਲਾਨ ਕੀਤਾ। ਕੰਪਨੀ ਨੇ ਇਕ ਬਿਆਨ ਵਿਚ ਕਿਹਾ,''ਮੋਰੋ ਇਸਲਾਮ ਵਿਰੋਧੀ ਜਾਂ ਨਫਰਤ ਫੈਲਾਉਣ ਵਾਲੀ ਟਿੱਪਣੀ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰ ਸਕਦੀ।'' ਇਸ ਤੋਂ ਪਹਿਲਾਂ ਦੁਬਈ ਸਥਿਤ 'ਐਮਰਿਲ ਸਰਵਿਸਿਜ਼' ਵਿਚ ਟੀਮ ਲੀਡਰ ਦੇ ਰੂਪ ਵਿਚ ਕੰਮ ਕਰ ਰਹੇ ਰਾਕੇਸ਼ ਬੀ ਕਿਤੂਰਮਠ ਦੇ ਸੋਸ਼ਲ ਮੀਡੀਆ ਪੋਸਟ 'ਤੇ ਲੋਕਾਂ ਵੱਲੋਂ ਇਤਰਾਜ਼ ਜ਼ਾਹਰ ਕੀਤੇ ਜਾਣ ਦੇ ਬਾਅਦ ਉਸ ਨੂੰ ਵੀਰਵਾਰ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਇਕਵਾਡੋਰ ਦੇ ਗਵਾਯਾਕਵਿਲ ਤੋਂ ਪੁਲਸ ਨੇ ਲੱਗਭਗ 800 ਲਾਸ਼ਾਂ ਕੀਤੀਆਂ ਬਰਾਮਦ

ਇਸ ਦੇ ਇਲਾਵਾ ਆਬੂ ਧਾਬੀ ਦੇ ਵਸਨੀਕ ਮਿਤੇਸ਼ ਉਦੇਸ਼ੀ ਨੂੰ ਫੇਸਬੁੱਕ ਪੇਜ 'ਤੇ ਇਸਲਾਮ ਦਾ ਕਥਿਤ ਰੂਪ ਨਾਲ ਮਜ਼ਾਕ ਉਡਾਉਣ ਵਾਲਾ ਇਕ ਕਾਰਟੂਨ ਪੋਸਟ ਕਰਨ ਨੂੰ ਲੈਕੇ ਬਰਖਾਸਤ ਕੀਤਾ ਗਿਆ ਸੀ। ਇਸੇ ਤਰ੍ਹਾਂ ਦੁਬਈ ਵਿਚ 'ਫਿਊਚਰ ਵਿਜ਼ਨ ਇਵੈਂਟਸ ਐਂਡ ਵੈਡਿੰਗਜ਼' ਦੇ ਸਮੀਰ ਭੰਡਾਰੀ ਦੇ ਵਿਰੁੱਧ ਉਸ ਸਮੇਂ ਪੁਲਸ ਵਿਚ ਸ਼ਿਕਾਇਤ ਕੀਤੀ ਗਈ ਸੀ ਜਦੋਂ ਉਸ ਨੇ ਨੌਕਰੀ ਦੀ ਐਪਲੀਕੇਸ਼ਨ ਦੇਣ ਵਾਲੇ ਇਕ ਭਾਰਤੀ ਮੁਸਲਮਾਨ ਨੂੰ ਪਾਕਿਸਤਾਨ ਜਾਣ ਲਈ ਕਿਹਾ ਸੀ। ਯੂ.ਏ.ਈ. ਵਿਚ 2015 ਵਿਚ ਪਾਸ ਇਕ ਕਾਨੂੰਨ ਦੇ ਤਹਿਤ ਧਾਰਮਿਕ ਜਾਂ ਨਸਲੀ ਭੇਦਭਾਵ ਗੈਰ ਕਾਨੂੰਨੀ ਹੈ।


Vandana

Content Editor

Related News