ਯੂ.ਏ.ਈ. : ਭਾਰਤੀ ਜੋੜਾ ਫਲੈਟ ''ਚ ਮਿਲਿਆ ਮ੍ਰਿਤਕ

07/26/2020 6:14:50 PM

ਆਬੂ ਧਾਬੀ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਰਾਜਧਾਨੀ ਆਬੂ ਧਾਬੀ ਵਿਚ ਇੱਕ ਭਾਰਤੀ ਜੋੜਾ ਆਪਣੇ ਫਲੈਟ ਵਿਚ ਮ੍ਰਿਤਕ ਪਾਇਆ ਗਿਆ ਹੈ, ਜਿੱਥੇ ਉਹ ਕਰੀਬ 18 ਸਾਲਾਂ ਤੋਂ ਰਹਿ ਰਹੇ ਸਨ। ਇੱਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।

ਖਲੀਜ਼ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੇਰਲ ਦੇ ਕੋਝੀਕੋਡ ਦਾ ਰਹਿਣ ਵਾਲਾ 57 ਸਾਲਾ ਜਨਾਰਧਨਨ ਪੈਟੀਰੀ (57) ਇਕ ਟ੍ਰੈਵਲ ਏਜੰਸੀ ਵਿਚ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਮਿਨੀਜਾ (52) ਇਕ ਚਾਰਟਰਡ ਅਕਾਊਟੈਂਟ ਅਤੇ ਇਕ ਆਡਿਟ ਫਰਮ ਵਿਚ ਕੰਮ ਕਰਦੀ ਸੀ।

ਇਕ ਸਹਿਯੋਗੀ ਅਤੇ ਦੋਸਤ ਦੇ ਮੁਤਾਬਕ, ਜੋੜਾ ਇੱਕ ਸਧਾਰਨ ਜ਼ਿੰਦਗੀ ਜਿਉਂਦਾ ਸੀ ਪਰ ਜਨਾਰਧਨਨ ਨੇ ਹਾਲ ਹੀ ਵਿਚ ਆਪਣੀ ਨੌਕਰੀ ਗਵਾ ਦਿੱਤੀ। ਦੋਸਤ ਨੇ ਅੱਗੇ ਦੱਸਿਆ,“ਉਹ ਬਹੁਤ ਸ਼ਾਂਤ ਲੋਕ ਸਨ। ਮੈਨੂੰ ਯਾਦ ਨਹੀਂ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਸੀ।'' ਦੋਸਤ ਨੇ ਇਹ ਵੀ ਦੱਸਿਆ,"ਜਨਾਰਧਨਨ ਦੀ ਨੌਕਰੀ ਚਲੀ ਗਈ ਸੀ। ਪਹਿਲਾਂ ਉਹਨਾਂ ਨੇ ਆਪਣੀ ਕਾਰ ਵੇਚੀ ਦਿੱਤੀ। ਇਹ ਜਾਣ ਕੇ ਬਾਰੀ ਸਾਰੇ ਦੋਸਤ ਅਤੇ ਸਹਿਯੋਗੀ ਹੈਰਾਨ ਹਨ।'' ਇਸ ਜੋੜੇ ਦਾ ਇਕਲੌਤਾ ਪੁੱਤਰ ਹੁਣ ਬੰਗਲੌਰ, ਭਾਰਤ ਵਿੱਚ ਕੰਮ ਕਰਦਾ ਹੈ।

ਪੜ੍ਹੋ ਇਹ ਅਹਿਮ ਖਬਰ- ਅੱਤਵਾਦੀ ਸੰਗਠਨਾਂ ਦੇ ਪਾਕਿ ਮੁਖੀਆਂ ਦੇ ਨਾਮ ਹਾਲੇ ਵੀ ਬਲੈਕਲਿਸਟ 'ਚ ਸ਼ਾਮਲ ਨਹੀਂ : UN

ਦੋਸਤ ਨੂੰ ਖਲੀਜ ਟਾਈਮਜ਼ ਨੂੰ ਦੱਸਿਆ,“ਵੀਰਵਾਰ ਸ਼ਾਮ ਨੂੰ, ਉਨ੍ਹਾਂ ਦੇ ਲੜਕੇ ਨੇ ਮੈਨੂੰ ਫ਼ੋਨ ਕੀਤਾ ਕਿ ਉਸ ਦੇ ਮਾਪੇ ਪਿਛਲੇ ਚਾਰ ਦਿਨਾਂ ਤੋਂ ਉਸ ਦੇ ਫੋਨ ਦਾ ਜਵਾਬ ਨਹੀਂ ਦੇ ਰਹੇ। ਫਿਰ ਮੈਂ ਉਨ੍ਹਾਂ ਦੀ ਇਮਾਰਤ ਦਾ ਦੌਰਾ ਕੀਤਾ। ਦੇਖਭਾਲ ਕਰਨ ਵਾਲੇ ਨੇ ਕਿਹਾ ਕਿ ਉਸ ਨੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਨਹੀਂ ਦੇਖਿਆ ਸੀ।ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਵੀਰਵਾਰ ਦੀ ਰਾਤ ਨੂੰ ਪੁਲਿਸ ਨੇ ਫਲੈਟ ਦੇ ਅੰਦਰ ਉਨ੍ਹਾਂ ਨੂੰ ਮ੍ਰਿਤਕ ਪਾਇਆ।" ਇੱਕ ਸਮਾਜ ਸੇਵਕ ਲਾਸ਼ਾਂ ਦੀ ਵਾਪਸੀ ਲਈ ਕੇਸ ਦੀ ਪੈਰਵੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਲਾਸ਼ਾਂ ਦੇ ਕੋਵਿਡ-19 ਟੈਸਟ ਕਰਵਾਏ ਜਾਣਗੇ।

Vandana

This news is Content Editor Vandana