ਇਸਲਾਮ ਦਾ ਅਪਮਾਨ ਕਰਨ ਦੇ ਦੋਸ਼ ''ਚ ਯੂ.ਏ.ਈ. ''ਚ ਪ੍ਰਵਾਸੀ ਭਾਰਤੀ ਵਿਰੁੱਧ ਕਾਰਵਾਈ

04/10/2020 4:15:54 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਇਕ ਪ੍ਰਵਾਸੀ ਭਾਰਤੀ ਨੇ ਕੋਰੋਨਾਵਾਇਰਸ ਇਨਫੈਕਸ਼ਨ ਨੂੰ ਲੈਕੇ ਫੇਸਬੁੱਕ 'ਤੇ ਇਕ ਪੋਸਟ ਦੇ ਜਵਾਬ ਵਿਚ ਇਸਲਾਮ ਦਾ ਕਥਿਤ ਰੂਪ ਨਾਲ ਅਪਮਾਨ ਕੀਤਾ। ਅਜਿਹਾ ਵਿਵਹਾਰ ਕਰਨ 'ਤੇ ਪ੍ਰਵਾਸੀ ਭਾਰਤੀ ਨੂੰ ਉਸ ਦੀ ਕੰਪਨੀ ਤੋਂ ਬਰਖਾਸਤ ਕਰ ਦਿੱਤਾ ਗਿਆ। 'ਗਲਫ ਨਿਊਜ਼' ਨੇ ਦੱਸਿਆ ਕਿ ਦੁਬਈ ਸਥਿਤ 'ਐਮਰਿਲ ਸਰਵਿਸਿਜ਼' ਵਿਚ ਟੀਮ ਲੀਡਰ ਦੇ ਰੂਪ ਵਿਚ ਕੰਮ ਕਰ ਰਹੇ ਰਾਕੇਸ਼ ਬੀ ਕਿਤੂਰਮਠ ਦੀ ਸੋਸ਼ਲ ਮੀਡੀਆ ਪੋਸਟ 'ਤੇ ਲੋਕਾਂ ਵੱਲੋਂ ਇਤਰਾਜ਼ ਜ਼ਾਹਰ ਕੀਤੇ ਜਾਣ ਦੇ ਬਾਅਦ ਉਸ ਨੂੰ ਵੀਰਵਾਰ ਨੂੰ ਉਸ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। 

ਐਮਰਿਲ ਸਰਵਿਸਿਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੁਅਰਟ ਹੈਰੀਸਨ ਨੇ ਕਿਹਾ,''ਕਿਤੂਰਮਠ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਸ ਨੂੰ ਦੁਬਈ ਪੁਲਸ ਨੂੰ ਸੌਂਪਿਆ ਜਾਵੇਗਾ। ਸਾਡੀ ਨੀਤੀ ਨਫਰਤ ਫੈਲਾਉਣ ਵਾਲੇ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਨ ਦੀ ਹੈ।'' ਖਬਰ ਦੇ ਮੁਤਾਬਕ ਹੈਰੀਸਨ ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਤੂਰਮਠ ਹੁਣ ਵੀ ਯੂ.ਏ.ਈ. ਵਿਚ ਹੈ ਜਾਂ ਨਹੀਂ ਅਤੇ ਜੇਕਰ ਉਹ ਦੇਸ਼ ਵਿਚ ਹੈ ਤਾਂ ਉਸ ਨੂੰ ਪੁਲਸ ਨੂੰ ਸੌਂਪਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਵਿਗਿਆਨੀਆਂ ਨੇ ਖੋਜਿਆ ਉਹ ਟਾਰਗੇਟ, ਜਿੱਥੇ ਸਿੱਧਾ ਅਸਰ ਕਰੇਗੀ ਕੋਰੋਨਾ ਦੀ ਦਵਾਈ

ਇਸ ਤੋਂ ਪਹਿਲਾਂ ਵੀ ਇਸ ਹਫਤੇ ਦੇ ਸ਼ੁਰੂ ਵਿਚ ਆਬੂਧਾਬੀ ਦੇ ਵਸਨੀਕ ਮਿਤੇਸ਼ ਉਦੇਸ਼ੀ ਨੂੰ ਫੇਸਬੁੱਕ ਪੇਜ 'ਤੇ ਇਸਲਾਮ ਦਾ ਕਥਿਤ ਰੂਪ ਨਾਲ ਮਜ਼ਾਕ ਉਡਾਉਣ ਵਾਲੇ ਇਕ ਕਾਰਟੂਨ ਪੋਸਟ ਕਰਨ ਨੂੰ ਲੈ ਕੇ ਬਰਖਾਸਤ ਕੀਤਾ ਗਿਆ ਸੀ। ਇਸੇ ਤਰ੍ਹਾਂ ਦੁਬਈ ਵਿਚ 'ਫਿਊਚਰ ਵਿਜ਼ਨ ਈਵੈਂਟਸ ਐਂਡ ਵੈਂਡਿੰਗਸ' ਦੇ ਸਮੀਰ ਭੰਡਾਰੀ ਦੇ ਵਿਰੁੱਧ ਉਸ ਸਮੇਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਜਦੋਂ ਉਸ ਨੇ ਨੌਕਰੀ ਲਈ ਐਪਲੀਕੇਸ਼ਨ ਦੇਣ ਵਾਲੇ ਇਕ ਭਾਰਤੀ ਮੁਸਲਮਾਨ ਨੂੰ ਪਾਕਿਸਤਾਨ ਜਾਣ ਲਈ ਕਿਹਾ ਸੀ। ਯੂ.ਏ.ਈ. ਵਿਚ 2015 ਵਿਚ ਪਾਸ ਇਕ ਕਾਨੂੰਨ ਦੇ ਤਹਿਤ ਧਾਰਮਿਕ ਜਾਂ ਨਸਲੀ ਵਿਤਕਰਾ ਗੈਰ ਕਾਨੂੰਨੀ ਹੈ।

Vandana

This news is Content Editor Vandana