ਪਹਿਲੀ ਵਾਰ ਸਪੇਸ ''ਚ ਜਾਵੇਗਾ ਸਾਊਦੀ ਦਾ ਪੁਲਾੜ ਯਾਤਰੀ, ਖਾਵੇਗਾ ਰਵਾਇਤੀ ਅਰਬੀ ਪਕਵਾਨ

07/09/2019 1:37:45 PM

ਦੁਬਈ (ਬਿਊਰੋ)— ਸੰਯੁਕਤ ਅਰਬ ਅਮੀਰਾਤ ਪਹਿਲੀ ਵਾਰ ਸਪੇਸ ਸਟੇਸ਼ਨ ਵਿਚ ਆਪਣੇ ਪੁਲਾੜ ਯਾਤਰੀ ਨੂੰ ਭੇਜੇਗਾ। ਰੂਸ ਦੀ ਫਰਮ 'ਦੀ ਸਪੇਸ ਫੂਡ ਲੈਬੋਰਟਰੀ' ਸਾਊਦੀ ਦੇ ਪਹਿਲੇ ਪੁਲਾੜ ਯਾਤਰੀ ਹਾਜ਼ਾ ਅਲ ਮਨਸੂਰੀ ਲਈ ਰਵਾਇਤੀ ਅਰਬੀ ਪਕਵਾਨ ਤਿਆਰ ਕਰੇਗੀ। ਰੂਸ ਦੀ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ।

ਮਨਸੂਰੀ ਨੇ ਮਾਸਕੋ ਵਿਚ ਇਸ ਲਈ ਟਰੇਨਿੰਗ ਵੀ ਸ਼ੁਰੂ ਕਰ ਦਿੱਤੀ ਹੈ। ਏਜੰਸੀ ਮੁਤਾਬਕ ਰਵਾਇਤੀ ਅਰਬੀ ਪਕਵਾਨ ਵਿਚ ਡੱਬਾਬੰਦ ਹਲਾਲ ਖਾਣਾ, ਬਾਲਾਲਿਟ, ਸਲੌਨਾ ਅਤੇ ਮਦਰੌਬਾ ਸ਼ਾਮਲ ਹੈ।

ਇੱਥੇ ਦੱਸ ਦਈਏ ਕਿ ਮਨਸੂਰੀ ਫੌਜ ਦੇ ਸਾਬਕਾ ਪਾਇਲਟ ਹਨ। ਉਹ ਬੈਕੋਨੂਰ ਪੁਲਾੜ ਕੇਂਦਰ ਤੋਂ ਸੋਯੂਜ਼ ਐੱਮ.ਐੱਸ.-15 ਵਿਚ ਜਾਣਗੇ। ਰੂਸ ਅਤੇ ਸੰਯੁਕਤ ਅਰਬ ਅਮੀਰਾਤ ਨੇ 2018 ਵਿਚ ਪਹਿਲੀ ਵਾਰ ਯੂ.ਏ.ਈ. ਤੋਂ ਪੁਲਾੜ ਯਾਤਰੀ ਨੂੰ ਸਪੇਸ ਸਟੇਸ਼ਨ ਜਾਣ ਲਈ ਦਸਤਖਤ ਕੀਤੇ ਸਨ।



ਮਨਸੂਰੀ 25 ਸਤੰਬਰ ਨੂੰ 8 ਦਿਨਾਂ ਲਈ ਰੂਸ ਦੇ ਪੁਲਾੜ ਯਾਤਰੀ ਓਲੇਗ ਸਕਰੀਪੋਚਕਾ ਅਤੇ ਅਮਰੀਕੀ ਪੁਲਾੜ ਯਾਤਰੀ ਜੇਸਿਕਾ ਮੀਰ ਨਾਲ ਜਾਣਗੇ। ਉਹ ਧਰਤੀ 'ਤੇ 3 ਅਕਤੂਬਰ ਤੱਕ ਵਾਪਸ ਆਉਣਗੇ। ਇਸ ਦੌਰਾਨ ਉਹ ਧਰਤੀ ਨਾਲ ਸਬੰਧਤ ਸੂਚਨਾਵਾਂ ਅਤੇ ਆਈ.ਐੱਸ.ਐੱਸ. ਵਿਚ ਪੁਲਾੜ ਯਾਤਰੀਆਂ ਦੀ ਰੋਜ਼ਨਾ ਜ਼ਿੰਦਗੀ ਦੇ ਬਾਰੇ ਵਿਚ ਜਾਣਕਾਰੀਆਂ ਇਕੱਠੀਆਂ ਕਰਨਗੇ।

Vandana

This news is Content Editor Vandana