ਭਾਰਤੀਆਂ ਲਈ ਖੁਸ਼ਖ਼ਬਰੀ, UAE ਨੇ ਸ਼ੁਰੂ ਕੀਤੀਆਂ ਉਡਾਣਾਂ

06/20/2021 11:08:40 AM

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿਚ ਕੰਮ ਕਰਨ ਵਾਲੇ ਲੱਖਾਂ ਭਾਰਤੀਆਂ ਲਈ ਚੰਗੀ ਖ਼ਬਰ ਹੈ। ਦੁਬਈ ਦੀ ਹਵਾਈ ਹਵਾਬਾਜ਼ੀ ਸੇਵਾ ਪ੍ਰਦਾਤਾ ਕੰਪਨੀ ਅਮੀਰਾਤ ਏਅਰਲਾਈਨਜ਼ ਨੇ 23 ਜੂਨ ਤੋਂ ਭਾਰਤ ਤੋਂ ਉਡਾਣਾਂ ਮੁੜ ਚਾਲੂ ਕਰਨ ਦਾ ਐਲਾਨ ਕੀਤਾ ਹੈ। ਉਡਾਣਾਂ ਵਿਚ ਨਿਯਮਾਂ ਵਿਚ ਤਬਦੀਲੀ ਦੇ ਬਾਅਦ ਦੁਬਈ ਦੀ ਆਫਤ ਪ੍ਰਬੰਧਨ ਕਮੇਟੀ ਨੇ ਕੋਰੋਨਾ ਵੈਕਸੀਨ ਲਗਵਾ ਚੁੱਕੇ ਭਾਰਤੀਆਂ ਨੂੰ ਯੂ.ਏ.ਈ. ਵਿਚ ਆਪਣੇ ਘਰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਭਾਰਤ ਤੇ ਇਲਾਵਾ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਦੇ ਲੋਕਾਂ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਹੈ।ਅਮੀਰਾਤ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਭਾਰਤ ਤੋਂ ਯਾਤਰੀਆਂ ਨੂੰ ਇਜਾਜ਼ਤ ਦਿੱਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦੀ ਹੈ। ਕੰਪਨੀ ਨੇ ਕਿਹਾ ਕਿ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ 23 ਜੂਨ ਨੂੰ ਯਾਤਰੀ ਉਡਾਣਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ।ਇਸ ਤੋਂ ਪਹਿਲਾਂ ਯੂ.ਏ.ਈ. ਨੇ ਬੀਤੀ 24 ਅਪ੍ਰੈਲ ਨੂੰ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ ਰੋਕ ਲਗਾ ਦਿੱਤੀ ਸੀ।

ਯਾਤਰਾ ਸੰਬੰਧੀ ਨਿਯਮ
ਇਸ ਤਾਜ਼ਾ ਘਟਨਾਕ੍ਰਮ ਤੋਂ ਯੂ.ਏ.ਈ. ਵਿਚ ਕੰਮ ਕਰ ਰਹੇ ਲੱਖਾਂ ਭਾਰਤੀਆਂ ਨੂੰ ਵੱਡੀ ਰਾਹਤ ਮਿਲੀ ਹੈ।ਇਸ ਪਾਬੰਦੀ ਕਾਰਨ ਵੱਡੀ ਗਿਣਤੀ ਵਿਚ ਵਰਕਰ ਖਾਸ ਕਰ ਰੇ ਸਿਹਤ ਸੈਕਟਰ ਵਿਚ ਕੰਮ ਕਰਨ ਵਾਲੇ ਲੋਕ ਭਾਰਤ ਵਿਚ ਫਸ ਗਏ ਸਨ। ਅਜਿਹੇ ਭਾਰਤੀ ਵਰਕਰ ਹੁਣ ਯੂ.ਏ.ਈ. ਵਾਪਸ ਆ ਸਕਣਗੇ। ਭਾਵੇਂਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਝ ਨਿਯਮ ਬਣਾਏ ਗਏ ਹਨ।ਸਿਰਫ ਉਹਨਾਂ ਭਾਰਤੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਹਨਾਂ ਨੇ ਯੂ.ਏ.ਈ. ਵਿਚ ਮਨਜ਼ੂਰਸ਼ੁਦਾ ਕੋਰੋਨਾ ਵੈਕਸੀਨ ਲਗਵਾਈ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਬੱਚੇ ਦੀ ਜਨਮਦਿਨ ਪਾਰਟੀ 'ਚ ਗੋਲੀਬਾਰੀ, 4 ਲੋਕ ਜ਼ਖਮੀ

ਭਾਰਤੀ ਨਾਗਰਿਕਾਂ ਨੂੰ ਆਪਣੀ ਉਡਾਣ ਤੋਂ 48 ਘੰਟੇ ਦੇ ਅੰਦਰ ਲਈ ਗਏ ਨੈਗੇਟਿਵ ਕੋਵਿਡ ਰਿਪੋਰਟ ਨੂੰ ਦਿਖਾਉਣਾ ਹੋਵੇਗਾ।ਇਸ ਵਿਚ ਯੂ.ਏ.ਈ. ਦੇ ਨਾਗਰਿਕਾਂ ਨੂੰ ਛੋਟ ਦਿੱਤੀ ਗਈ ਹੈ। ਸਿਰਫ ਕਿਊ.ਆਰ ਕੋਡ ਵਾਲੇ ਪੀ.ਸੀ.ਆਰ. ਨਤੀਜੇ ਸਰਟੀਫਿਕੇਟ ਨੂੰ ਹੀ ਸਵੀਕਾਰ ਕੀਤਾ ਜਾਵੇਗਾ। ਸਾਰੇ ਯਾਤਰੀਆਂ ਨੂੰ ਯਾਤਰਾ ਤੋਂ 4 ਘੰਟੇ ਪਹਿਲਾਂ ਰੈਪਿਡ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ। ਦੁਬਈ ਹਵਾਈ ਅੱਡੇ 'ਤੇ ਪਹੁੰਚਣ ਵਾਲੇ ਸਾਰੇ ਯਾਤਰੀਆਂ ਨੂੰ ਲਾਜ਼ਮੀ ਤੌਰ 'ਤੇ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ। ਯਾਤਰੀਆਂ ਨੂੰ ਪੀ.ਸੀ.ਆਰ.ਟੈਸਟ ਦਾ ਨਤੀਜਾ ਆਉਣ ਤੱਕ ਸੰਸਥਾਗਤ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਇਸ ਵਿਚ ਕਰੀਬ 24 ਘੰਟੇ ਦਾ ਸਮਾਂ ਲੱਗ ਸਕਦਾ ਹੈ।

ਨੋਟ- UAE ਨੇ ਸ਼ੁਰੂ ਕੀਤੀਆਂ ਉਡਾਣਾਂ. ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana