UAE ''ਚ ਕੋਰੋਨਾਵਾਇਰਸ ਦੇ 5ਵੇਂ ਮਾਮਲੇ ਦੀ ਪੁਸ਼ਟੀ

02/02/2020 3:40:08 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (UAE) ਨੇ ਕੋਰੋਨਾਵਾਇਰਸ ਦੇ ਇਕ ਨਵੇਂ ਮਾਮਲੇ ਦੀ ਪੁਸ਼ਟੀ ਕੀਤੀ ਹੈ। ਜਿਸ ਨਾਲ ਇਸ ਜਾਨਲੇਵਾ ਬੀਮਾਰੀ ਨਾਲ ਦੇਸ਼ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ 5 ਹੋ ਗਈ ਹੈ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਖਬਰਾਂ ਵਿਚ ਦਿੱਤੀ ਗਈ। 'ਗਲਫ ਨਿਊਜ਼' ਨੇ ਖਬਰ ਦਿੱਤੀ ਕਿ ਸਿਹਤ ਅਤੇ ਰੋਕਥਾਮ ਮੰਤਰਾਲੇ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਨਵਾਂ ਮਾਮਲਾ ਵੁਹਾਨ ਤੋਂ ਯਾਤਰਾ ਕਰਨ ਵਾਲੇ ਇਕ ਚੀਨੀ ਯਾਤਰੀ ਨਾਲ ਸਬੰਧਤ ਹੈ। ਵੁਹਾਨ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਸ਼ਹਿਰ ਹੈ। 

ਮੰਤਰਾਲੇ ਨੇ ਕਿਹਾ ਕਿ ਉਸ ਵਿਅਕਤੀ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਚੀਨ ਦੇ ਬਾਹਰ ਇਹ ਵਾਇਰਸ ਭਾਰਤ, ਅਮਰੀਕਾ, ਬ੍ਰਿਟੇਨ ਅਤੇ ਰੂਸ ਸਮੇਤ 25 ਦੇਸ਼ਾਂ ਵਿਚ ਫੈਲ ਚੁੱਕਾ ਹੈ। ਫਿਲਪੀਨਜ਼ ਵਿਚ ਐਤਵਾਰ ਨੂੰ ਇਸ ਵਾਇਰਸ ਨਾਲ ਪਹਿਲੀ ਮੌਤ ਦੀ ਖਬਰ ਆਈ। ਚੀਨ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 305 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 14,562 ਲੋਕ ਪੀੜਤ ਹਨ।


Vandana

Content Editor

Related News