ਔਰਤਾਂ ਨੂੰ HIV ਇਨਫੈਕਸ਼ਨ ਤੋਂ ਬਚਾਉਣ ਲਈ ਕੀਤਾ ਗਿਆ ਵਿਲੱਖਣ ਟਰਾਂਸਪਲਾਂਟ

Monday, Apr 16, 2018 - 04:52 PM (IST)

ਟੋਰਾਂਟੋ (ਭਾਸ਼ਾ)— ਵਿਗਿਆਨੀਆਂ ਨੇ ਇਕ ਅਜਿਹਾ ਇਮਪਲਾਂਟ ਵਿਕਸਿਤ ਕੀਤਾ ਹੈ, ਜੋ ਔਰਤਾਂ ਦੇ ਯੋਨੀ ਮਾਰਗ ਦੇ ਉਨ੍ਹਾਂ ਸੈੱਲਾਂ ਦੀ ਗਿਣਤੀ ਨੂੰ ਘਟਾ ਕੇ ਉਨ੍ਹਾਂ ਨੂੰ ਐੱਚ. ਆਈ. ਵੀ. ਇਨਫੈਕਸ਼ਨ ਤੋਂ ਬਚਾਉਂਦਾ ਹੈ, ਜਿਨ੍ਹਾਂ ਸੈੱਲਾਂ ਨੂੰ ਐੱਚ. ਆਈ. ਵੀ. ਦਾ ਵਾਇਰਸ ਇਨਫੈਕਟਿਡ ਕਰ ਸਕਦਾ ਹੈ। ਐੱਚ. ਆਈ. ਵੀ. ਦੀ ਰੋਕਥਾਮ ਦੇ ਰਵਾਇਤੀ ਉਪਾਵਾਂ ਵਿਚ ਕੰਡੋਮ ਜਾਂ ਐੱਚ. ਆਈ. ਵੀ. ਰੋਧਕ ਦਵਾਈਆਂ ਸ਼ਾਮਲ ਹਨ। ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਦਾ ਦਾਅਵਾ ਹੈ ਕਿ ਇਨ੍ਹਾਂ ਉਪਾਆਂ ਤੋਂ ਬਿਲਕੁਲ ਵੱਖ ਇਮਪਲਾਂਟ ਵਿਚ ਵਾਇਰਸ ਪ੍ਰਤੀ ਲੋਕਾਂ ਦੀ ਸਧਾਰਨ ਪ੍ਰਤੀਰੋਧੀ ਸਮਰੱਥਾ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਇਮਪਲਾਂਟ ਵਿਚ ਹਾਈਡ੍ਰੋਕਸੀਕਲੋਰੋਕਵੀਨ ਦੀ ਵਰਤੋਂ ਕੀਤੀ ਗਈ ਹੈ, ਜੋ ਹੌਲੀ-ਹੌਲੀ ਯੋਨੀ ਮਾਰਗ ਦੀ ਟਿਊਬ ਦੇ ਸੈੱਲਾਂ ਵਿਚ ਜਾਂਦਾ ਹੈ। ਫਿਰ ਸੈੱਲ ਇਸ ਨੂੰ ਜਜ਼ਬ ਕਰ ਲੈਂਦੇ ਹਨ। ਵਾਟਰਲੂ ਯੂਨੀਵਰਸਿਟੀ ਦੇ ਪ੍ਰੋਫੈਸਰ ਇਮੈਨੁਅਲ ਹੋ ਨੇ ਦੱਸਿਆ,''ਇਸ ਇਮਪਲਾਂਟ ਕਾਰਨ ਹੀ ਟੀ ਸੈੱਲ ਇਨਫੈਕਸ਼ਨ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੰਦੇ, ਜਿਸ ਕਾਰਨ ਵਾਇਰਸ ਦਾ ਸੰਚਾਰਨ ਵੀ ਰੁੱਕ ਜਾਂਦਾ ਹੈ।'' ਐੱਚ. ਆਈ. ਵੀ. ਦਾ ਵਾਇਰਸ ਟੀ ਸੈਲਾਂ ਨੂੰ ਇਨਫੈਕਟਿਡ ਕਰ ਦਿੰਦਾ ਹੈ। ਜਿਸ ਦਾ ਅਸਰ ਸਰੀਰ 'ਤੇ ਪੈਂਦਾ ਹੈ। ਇਹ ਟੀ ਸੈੱਲ ਵਾਇਰਸ ਦੇ ਮਨੁੱਖੀ ਸਰੀਰ ਵਿਚ ਦਾਖਲ ਹੁੰਦੇ ਹੀ ਇਮਿਊਨ ਸਿਸਟਮ ਨੂੰ ਕਿਰਿਆਸ਼ੀਲ ਕਰ ਦਿੰਦੇ ਹਨ।


Related News