ਵਿਰੋਧ ਦਾ ਅਨੋਖਾ ਤਰੀਕਾ, ਇਮਾਰਤ ਦੀ ਕੰਧ ''ਤੇ ਲਟਕਾ ਦਿੱਤੀਆਂ 440 ਜੋੜੀ ਜੁੱਤੀਆਂ

01/23/2020 1:27:04 AM

ਇਸਤਾਨਬੁਲ (ਏਜੰਸੀ)- ਦੁਨੀਆ ਭਰ ਵਿਚ ਲੋਕ ਅਨੋਖੇ ਕੰਮ ਕਰਨ ਲਈ ਲੱਗੇ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਦੀ ਵੱਖ ਹੀ ਪਛਾਣ ਬਣ ਸਕੇ। ਕੋਈ ਆਪਣੀ ਮੰਗ ਮਨਵਾਉਣ ਲਈ ਵੱਖਰਾ ਤਰੀਕਾ ਅਪਣਾਉਂਦਾ ਹੈ ਤਾਂ ਕੋਈ ਵਿਰੋਧ ਕਰਨ ਲਈ। ਇਸ ਤਰ੍ਹਾਂ ਦੇ ਕਾਰਨਾਮੇ ਕਰਕੇ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਕੁਝ ਦਿਨ ਪਹਿਲਾਂ ਤੁਰਕੀ ਵਿਚ ਵੀ ਇਕ ਅਜਿਹਾ ਹੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਨਾ ਤਾਂ ਦੇਖਿਆ ਗਿਆ ਨਾ ਹੀ ਸੁਣਿਆ ਗਿਆ। ਤੁਰਕੀ ਵਿਚ ਇਕ ਪ੍ਰਦਰਸ਼ਨਕਾਰੀ ਨੇ ਆਪਣੀ ਅਨੋਖੀ ਕਲਾ ਰਾਹੀਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਭਾਰਤ ਵਿਚ ਕਿਸੇ ਘਰ ਵਿਚ ਕਿਸੇ ਦੀ ਮੌਤ ਹੋ ਜਾਣ 'ਤੇ ਉਸ ਦਾ ਸਾਰਾ ਸਾਮਾਨ ਘਰ ਦੇ ਬਾਹਰ ਕਿਤੇ ਸੁੱਟਣ ਦੀ ਰਸਮ ਹੈ। ਉਸ ਵਿਚ ਕੱਪੜੇ ਲੱਤੇ ਅਤੇ ਹੋਰ ਚੀਜਾਂ ਸ਼ਾਮਲ ਰਹਿੰਦੀਆਂ  ਹਨ। ਇਸੇ ਤਰ੍ਹਾਂ ਨਾਲ ਤੁਰਕੀ ਵਿਚ ਵੀ ਕਿਸੇ ਦੀ ਮੌਤ ਹੋ ਜਾਣ 'ਤੇ ਉਸ ਦੇ ਬੂਟ ਘਰ ਦੇ ਬਾਹਰ ਰੱਖਣ ਦੀ ਰਸਮ ਹੈ। ਕਲਾਕਾਰ ਨਵੀਆਂ-ਨਵੀਆਂ ਚੀਜਾਂ ਨੂੰ ਲੱਭਦੇ ਰਹਿੰਦੇ ਹਨ। ਤੁਰਕੀ ਦੇ ਕਲਾਕਾਰ ਵਾਹਤ ਤਿਊਨਾ ਨੇ ਬੂਟ ਬਾਹਰ ਰੱਖੇ ਜਾਣ ਦੀ ਰਸਮ ਦਾ ਇਸਤੇਮਾਲ ਕਰਦੇ ਹੋਏ ਵਿਰੋਧ ਵਜੋਂ ਇਥੇ ਇਕ ਉੱਚੀ ਇਮਾਰਤ 'ਤੇ 440 ਜੋੜੀ ਜੁੱਤੀਆਂ ਟੰਗ ਦਿੱਤੀਆਂ।
ਵਾਹਤ ਤਿਊਨਾ ਨੇ 2018 ਘਰੇਲੂ ਹਿੰਸਾ ਕਾਰਨ ਮਰਨ ਵਾਲੀਆਂ ਔਰਤਾਂ ਦੀ ਯਾਦ ਵਿਚ 260 ਵਰਗਫੁੱਟ ਵਿਚ ਜੁੱਤੀਆਂ ਦੀ ਹੀ ਪ੍ਰਦਰਸ਼ਨੀ ਲਗਾ ਦਿੱਤੀ। ਉਨ੍ਹਾਂ ਨੇ ਇਸਤਾਨਬੁਲ ਦੀ ਇਕ ਮਸ਼ਹੂਰ ਸੜਕ ਦੀ ਇਕ ਉੱਚੀ ਇਮਾਰਤ 'ਤੇ ਉੱਚੀ ਅੱਡੀ ਵਾਲੀਆਂ 440 ਜੁੱਤੀਆਂ ਲਟਕਾ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਇੰਨੀਆਂ ਜੁੱਤੀਆਂ 2018 ਵਿਚ ਘਰੇਲੂ ਹਿੰਸਾ ਕਾਰਨ ਮਰਨ ਵਾਲੀਆਂ ਔਰਤਾਂ ਦੀ ਯਾਦ ਵਿਚ ਲਟਕਾਈਆਂ ਗਈਆਂ ਹਨ। ਉਨ੍ਹਾਂ ਨੇ ਖੁਦ ਹੀ ਦੱਸਿਆ ਕਿ ਔਰਤਾਂ ਖਿਲਾਫ ਹਿੰਸਾ ਦੇ ਵਿਰੋਧ ਦਾ ਇਹ ਅਨੋਖਾ ਤਰੀਕਾ ਪਹਿਲੀ ਵਾਰ ਅਪਣਾਇਆ ਗਿਆ ਹੈ। ਬਾਜ਼ਾਰ ਵਿਚ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਔਰਤਾਂ ਦੇ ਖਿਲਾਫ ਅਪਰਾਧ ਰੁੱਕ ਨਹੀਂ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵਿਰੋਧ ਦੇ ਇਸ ਤਰੀਕੇ ਨਾਲ ਜਾਗਰੂਕਤਾ ਪੈਦਾ ਹੋਵੇਗੀ ਅਤੇ ਲੋਕ ਔਰਤਾਂ ਖਿਲਾਫ ਕਰਨ ਵਾਲੇ ਅਪਰਾਧ ਪ੍ਰਤੀ ਜਾਗਰੂਕ ਹੋਣਗੇ।

Sunny Mehra

This news is Content Editor Sunny Mehra