UK ਦੇ ਪਹਿਲੇ ਗਿੱਧਾ ਮੁਕਾਬਲੇ ਨੇ ਛੱਡੀ ਵਿਲੱਖਣ ਛਾਪ (ਤਸਵੀਰਾਂ)

05/11/2022 2:21:27 AM

ਲੰਡਨ (ਸੰਜੀਵ ਭਨੋਟ ਬਰਮਿੰਘਮ)-ਬੀਤੇ ਦਿਨੀਂ ਇੰਗਲੈਂਡ ਦੀ ਕਾਉਂਟੀ ਸ਼ਰੋਪਸ਼ਾਇਰ ਦੇ ਸ਼ਹਿਰ ਟੈਲਫੋਰਡ ਵਿਖੇ ਪ੍ਰੇਮ ਵੈਡਿੰਗ ਡੈਕੋਰੇਸ਼ਨ ਵਲੋਂ ਪਹਿਲਾ ਗਿੱਧਾ ਮੁਕਾਬਲਾ ਕਰਵਾਇਆ ਗਿਆ। ਸੁਨੀਤਾ ਮਹਿਮੀ ਤੇ ਮੁਕੇਸ਼ ਮਹਿਮੀ ਨੇ ਦੱਸਿਆ ਕਿ ਸਾਡਾ ਮਕਸਦ ਆਪਣੇ ਸੱਭਿਆਚਾਰ ਨੂੰ ਵਿਦੇਸ਼ ਵਿੱਚ ਪ੍ਰਫੁੱਲਿਤ ਕਰਨਾ ਹੈ। ਇਸ ਮੁਕਾਬਲੇ 'ਚ ਇੰਗਲੈਡ ਦੀਆਂ ਵੱਖ-ਵੱਖ ਥਾਵਾਂ ਤੋਂ 5 ਟੀਮਾਂ ਨੇ ਹਿੱਸਾ ਲਿਆ। ਟੈਲਫੋਰਡ ਦੀ ਲੋਕਲ ਟੀਮ ਮਜਾਜਣਾਂ ਟੈਲਫੋਰਡ ਦੀਆਂ, ਨਾਰਥਹੈਂਪਟਨ ਦੀ ਟੀਮ ਸ਼ਾਨ ਪੰਜਾਬਣਾਂ ਦੀ, ਬਰਮਿੰਘਮ ਤੋਂ ਗਿੱਧਾ ਸੰਸਾਰ, ਡਰਬੀ ਤੋਂ ਅੱਡੀ ਟੱਪਾ ਤੇ ਕਵੈਂਟਰੀ ਤੋਂ ਧੀਆਂ ਪੰਜਾਬ ਦੀਆਂ ਨੇ ਮੁਕਾਬਲੇ 'ਚ ਹਿੱਸਾ ਲਿਆ। ਮੁਕਾਬਲਾ ਬਹੁਤ ਰੌਚਕ ਤੇ ਫਸਵਾਂ ਸੀ।

ਇਹ ਵੀ ਪੜ੍ਹੋ :- ਬਿਜਲੀ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ, ਜ਼ੋਨ ਵਾਰ ਲਵਾਈ ਦਾ ਫਾਰਮੂਲਾ ਅਪਣਾਉਣ ਦੀ ਕੀਤੀ ਅਪੀਲ

ਮੁਕਾਬਲੇ ਦੀ ਪਰਖ਼ ਕਰਨ ਲਈ ਪੰਜ ਜੱਜ ਸਾਹਿਬਾਨ ਦਾ ਪੈਨਲ ਬਣਾਇਆ ਗਿਆ ਸੀ। ਮੰਚ ਸੰਚਾਲਨ ਮੀਤੂ ਸਿੰਘ ਤੇ ਕਿਰਨ ਘੁੰਮਣ ਨੇ ਬਾਖੂਬੀ ਨਿਭਾਇਆ। ਵੱਖ-ਵੱਖ ਸੂਟਾਂ 'ਤੇ ਗਹਿਣਿਆਂ ਦੇ ਸਟਾਲ ਲਗਾਏ ਗਏ। ਮੁਕਾਬਲੇ ਵਿੱਚ ਡਰਬੀ ਦੀ ਟੀਮ ਪਹਿਲੇ ਅਤੇ ਕਵੈਂਟਰੀ ਦੀ ਟੀਮ ਦੂਜੇ ਨੰਬਰ 'ਤੇ ਰਹੀ। ਜੇਤੂ ਤੇ ਭਾਗ ਲੈਣ ਵਾਲੀਆਂ ਟੀਮਾਂ ਨੂੰ ਟੈਲਫ਼ੋਰਡ ਦੇ ਮੇਅਰ ਅਮਰੀਕ ਸਿੰਘ ਝਾਵਰ ਵੱਲੋਂ ਇਨਾਮ ਵੰਡੇ ਗਏ।

ਇਹ ਵੀ ਪੜ੍ਹੋ :- ਚੀਨ 'ਚ ਲਾਲ ਆਸਮਾਨ ਦੇਖ ਸਹਿਮੇ ਲੋਕ, ਜਾਣੋ ਖੂਨੀ ਆਸਮਾਨ ਦੀ ਸੱਚਾਈ (ਵੀਡੀਓ)

'ਜੱਜ ਪੈਨਲ 'ਚ ਮੈਡਮ ਜਗਦੀਪ ਰੇਨੂੰ, ਸੰਗੀਤਾ ਵਿਜ, ਸ਼ਿਪਰਾ ਸ਼ਰਮਾ, ਰਵਨੀਤ ਕੌਰ ਤੇ ਸੰਜੀਵ ਭਨੋਟ ਸ਼ਾਮਲ ਸਨ। ਹਰ ਟੀਮ 'ਚੋਂ ਇਕ-ਇਕ ਗਿੱਧੇ ਦੀ ਰਾਣੀ ਵੀ ਚੁਣੀ ਗਈ, ਜਿਸ ਵਿੱਚ ਸਰਬਜੀਤ ਕੌਰ, ਰਮਨ ਕੌਰ, ਕਿਰਨ ਕੌਰ, ਕਾਂਤਾ ਤੇ ਕਵਿਤਾ ਨੂੰ ਚੁਣਿਆ ਗਿਆ। ਆਏ ਹੋਏ ਦਰਸ਼ਕਾਂ ਨੇ ਮੁਕਾਬਲੇ ਦਾ ਭਰਪੂਰ ਆਨੰਦ ਮਾਣਿਆ। ਪ੍ਰਬੰਧਕਾਂ ਵੱਲੋਂ ਹਰ ਸਾਲ ਇਹੋ ਜਿਹਾ ਮੁਕਾਬਲਾ ਕਰਵਾਉਣ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ :- DRI ਟੀਮ ਵੱਲੋਂ ਸਾਹਨੇਵਾਲ ਵਿਖੇ ਛਾਪੇਮਾਰੀ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar