'ਟੁਥਪੇਸਟ' ਸੰਗ੍ਰਹਿ ਦਾ ਵਿਲੱਖਣ ਸ਼ੌਕ, ਅਮਰੀਕੀ ਡਾਕਟਰ ਦਾ ਗਿਨੀਜ਼ ਬੁੱਕ 'ਚ ਦਰਜ ਹੋਇਆ ਨਾਮ

09/27/2023 1:47:52 PM

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦਾ ਇਕ ਦੰਦਾਂ ਦਾ ਡਾਕਟਰ ਇਸ ਸਮੇਂ 'ਟੁੱਥਪੇਸਟ' ਦੇ ਸ਼ੌਕ ਕਾਰਨ ਸੁਰਖੀਆਂ ਵਿੱਚ ਹੈ। ਅਮਰੀਕਾ ਦੇ ਸੂਬੇ ਜਾਰਜੀਆ ਦਾ ਵੈਲ ਕੋਲਪਾਕੋਵ ਨਾਂ ਦਾ ਦੰਦਾਂ ਦਾ ਡਾਕਟਰ 'ਟੁਥਪੇਸਟ' ਟਿਊਬਾਂ ਨੂੰ ਇਕੱਠਾ ਕਰ ਰਿਹਾ ਹੈ। ਉਨ੍ਹਾਂ ਕੋਲ 'ਟੁਥਪੇਸਟ' ਦੀਆਂ ਲਗਭਗ 2037 ਟਿਊਬਾਂ ਹਨ। ਇਸ ਕੰਮ ਲਈ ਉਸ ਦਾ ਨਾਂ ਹਾਲ ਹੀ ਵਿੱਚ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਦਰਜ ਹੋਇਆ ਹੈ। 

ੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਰੇਡੀਓ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਮਾਮਲੇ 'ਚ ਨਵਾਂ ਖੁਲਾਸਾ

ਉਹ ਦੁਨੀਆ ਦਾ ਸਭ ਤੋਂ ਵੱਡਾ 'ਟੁਥਪੇਸਟ' ਕੁਲੈਕਟਰ ਬਣ ਗਿਆ ਹੈ। ਦੰਦਾਂ ਦੇ ਡਾਕਟਰ ਨੇ ਸੰਨ 2001 ਵਿੱਚ ਸੰਗ੍ਰਹਿ ਸ਼ੁਰੂ ਕੀਤਾ ਪਰ ਉਸ ਕੋਲ 1960 ਦੇ ਦਹਾਕੇ ਤੋਂ ਟੁੱਥਪੇਸਟ ਵੀ ਹਨ। ਉਨ੍ਹਾਂ ਦੇ ਸੰਗ੍ਰਹਿ ਵਿੱਚ ਜਾਪਾਨ, ਕੋਰੀਆ, ਚੀਨ, ਰੂਸ ਅਤੇ ਭਾਰਤ ਦੀਆਂ ਕੰਪਨੀਆਂ ਦੇ ਟੁਥਪੇਸਟ ਵੀ ਸ਼ਾਮਲ ਹਨ। ਇਸ ਵਿੱਚ 400 ਤੋਂ ਵੱਧ ਦੰਦਾਂ ਦੇ ਪਾਊਡਰਾਂ ਦਾ ਸੰਗ੍ਰਹਿ ਵੀ ਸ਼ਾਮਿਲ ਹੈ।।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana