ਇਹ ਹੈ ਇਕ ਅਜਿਹਾ ਅਨੋਖਾ ਕੈਫੇ, ਜੋ ਸਾਰਿਆਂ ਦੇ ਚਿਹਰੇ 'ਤੇ ਲੈ ਆਉਂਦਾ ਹੈ ਮੁਸਕੁਰਾਹਟ, ਜਾਣੋ ਕਿਵੇਂ (ਤਸਵੀਰਾਂ)

09/18/2017 12:41:19 PM

ਤਾਈਪੇ— ਕੌਫੀ ਪ੍ਰੇਮੀਆਂ ਨੂੰ ਆਕਰਸ਼ਿਤ ਕਰਨ ਲਈ ਕੌਫੀ ਕੈਫੇ ਵੱਖ-ਵੱਖ ਤਰ੍ਹਾਂ ਦੇ ਪੈਂਤਰੇ ਅਪਣਾਉਂਦਾ ਹੈ ਪਰ ਤਾਈਵਾਨ ਦੇ ਇਕ ਕੈਫੇ ਵਿਚ ਕੌਫੀ ਸ਼ੌਕੀਨਾਂ ਨੂੰ ਕੁਝ ਵੱਖਰੇ ਅੰਦਾਜ਼ ਵਿਚ ਕਾਫੀ ਪਰੋਸੀ ਜਾਂਦੀ ਹੈ, ਜਿਸ ਨੂੰ ਦੇਖ ਕੇ ਤੁਸੀਂ ਬਿਨਾਂ ਹੱਸੇ ਨਹੀਂ ਰਹਿ ਸਕਦੇ ਹੋ।
ਦਰਅਸਲ ਇਥੇ ਗਾਹਕਾਂ ਨੂੰ ਜੋ ਕੌਫੀ ਪਰੋਸੀ ਜਾਂਦੀ ਹੈ, ਉਸ 'ਤੇ ਜਾਨਵਰਾਂ ਦੀ ਤਸਵੀਰ ਡਿਜ਼ਾਇਨ ਕੀਤੀ ਜਾਂਦੀ ਹੈ। ਕੈਫੇ ਦੇ ਕਰਮਚਾਰੀ ਕੌਫੀ ਨੂੰ ਕੱਪ ਵਿਚ ਪਾ ਕੇ ਪਹਿਲਾਂ ਉਸ ਵਿਚ ਝੱਗ ਬਣਾਉਂਦੇ ਹਨ ਅਤੇ ਫਿਰ ਕ੍ਰੀਮ ਪਾਉਂਦੇ ਹਨ। ਫਿਰ ਉਸ 'ਤੇ ਹੱਥ ਨਾਲ ਰੰਗ ਅਤੇ ਬਰਸ਼ ਦੀ ਮਦਦ ਨਾਲ ਗਾਹਕ ਦੇ ਪਾਲਤੂ ਜਾਨਵਰ ਦੀ ਤਸਵੀਰ ਦੇਖ ਕੇ ਬਿਲਕੁੱਲ ਉਸੇ ਤਰ੍ਹਾਂ ਦੀ ਤਸਵੀਰ ਬਣਾ ਦਿੰਦੇ ਹਨ। ਉਨ੍ਹਾਂ ਦੀ ਇਸ ਅਨੋਖੀ ਕਲਾ ਕਾਰਨ ਕੈਫੇ ਵਿਚ ਭੀੜ ਲੱਗੀ ਰਹਿੰਦੀ ਹੈ। ਲੋਕ ਪਹਿਲਾਂ ਉਸ ਨੂੰ ਦੇਖ ਕੇ ਹੱਸਦੇ ਹਨ ਫਿਰ ਉਸ ਨੂੰ ਮਜ਼ੇ ਲੈਂਦੇ ਹੋਏ ਪੀਂਦੇ ਹਨ।