ਅਣਪਛਾਤੇ ਜਹਾਜ਼ਾਂ ਨੇ ਸੀਰੀਆ ''ਚ ਇਰਾਕੀ ਮਿਲੀਸ਼ੀਆ ਨੂੰ ਬਣਾਇਆ ਨਿਸ਼ਾਨਾ, 8 ਦੀ ਮੌਤ

01/11/2020 1:50:25 AM

ਬੇਰੂਤ (ਏ.ਪੀ.)- ਸੀਰੀਆ 'ਚ ਇਰਾਕੀ ਸਰਹੱਦ ਨੇੜੇ ਅਣਪਛਾਤੇ ਜਹਾਜ਼ਾਂ ਦੇ ਹਵਾਈ ਹਮਲੇ 'ਚ ਈਰਾਨ ਹਮਾਇਤੀ 8 ਇਰਾਕੀ ਮਿਲੀਸ਼ੀਆ ਦੀ ਮੌਤ ਹੋ ਗਈ। ਸੀਰੀਆਈ ਕਾਰਕੁੰਨਾਂ ਅਤੇ ਦੋ ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਅਮਰੀਕਾ ਅਤੇ ਈਰਾਨ ਵਿਚ ਵੱਧਦੇ ਤਣਾਅ ਵਿਚਾਲੇ ਹੋਇਆ ਹੈ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਜਹਾਜ਼ਾਂ ਨੇ ਇਰਾਕ ਦੀ ਸਰਹੱਦ ਕੋਲ ਬੌਕਮਾਲ ਇਲਾਕੇ ਵਿਚ ਈਰਾਨ ਹਮਾਇਤੀ ਮਿਲੀਸ਼ੀਆ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਬ੍ਰਿਟੇਨ ਦੇ ਨਿਗਰਾਨੀ ਸੰਗਠਨ ਨੇ ਦੱਸਿਆ ਕਿ ਜਹਾਜ਼ਾਂ ਨੇ ਹਥਿਆਰ ਡਿਪੋ ਅਤੇ ਮਿਲੀਸ਼ੀਆ ਦੀਆਂ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਇਆ। ਇਕ ਇਰਾਕੀ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਜੰਗੀ ਜਹਾਜ਼ਾਂ ਨੇ ਸਰਹੱਦ 'ਤੇ ਸੀਰੀਆ ਵਲੋਂ ਮਿਜ਼ਾਈਲਾਂ ਨਾਲ ਲੱਦੀਆਂ ਦੋ ਗੱਡੀਆਂ ਨੂੰ ਨਿਸ਼ਾਨਾ ਬਣਾਇਆ। ਇਹੀ ਜਾਣਕਾਰੀ ਈਰਾਨ ਹਮਾਇਤੀ ਇਰਾਕੀ ਮਿਲੀਸ਼ੀਆ ਦੇ ਇਕ ਅਧਿਕਾਰੀ ਨੇ ਵੀ ਦਿੱਤੀ। ਇਸ ਨੂੰ ਪ੍ਰਸਿੱਧ ਮੋਬਿਲਾਈਜ਼ੇਸ਼ਨ ਫੋਰਸਿਜ਼ ਕਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਹਮਲਾ ਇਜ਼ਰਾਇਲੀ ਜਹਾਜ਼ਾਂ ਨੇ ਕੀਤਾ ਹੋਵੇ। ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ। ਇਜ਼ਰਾਇਲੀ ਫੌਜ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।


Sunny Mehra

Content Editor

Related News