UNHRC ਦੀ ਅਫਗਾਨਿਸਤਾਨ ਨੂੰ ਲੈ ਕੇ ਚਿਤਾਵਨੀ: ਤਾਪਮਾਨ ਗਿਰਾਵਟ ਨਾਲ ਦੇਸ਼ ''ਚ ਗੰਭੀਰ ਹੋਵੇਗੀ ਹਾਲਤ

10/14/2021 3:24:33 PM

ਜਿਨੇਵਾ- ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ (ਯੂ.ਐੱਨ.ਐੱਚ.ਸੀ.ਆਰ.) ਨੇ ਅਫਗਾਨ ਸੰਕਟ ਨੂੰ ਲੈ ਕੇ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਯੂ.ਐੱਨ.ਐੱਚ.ਆਰ.ਸੀ ਨੇ ਮੰਗਲਵਾਰ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਡਿੱਗਦੇ ਤਾਪਮਾਨ ਦੇ ਕਾਰਨ ਸੰਕਟ ਗ੍ਰਸਤ ਦੇਸ਼ ਅਫਗਾਨਿਸਤਾਨ ਦੇ ਹਾਲਤ ਗੰਭੀਰ ਹੋ ਸਕਦੇ ਹਨ। ਯੂ.ਐੱਨ.ਐੱਚ.ਆਰ.ਸੀ ਨੇ ਕਿਹਾ ਹੈ ਕਿ ਅਫਗਾਨਿਸਤਾਨ 'ਚ ਮਨੁੱਖੀ ਸੰਕਟ ਲਗਾਤਾਰ ਵਿਗੜ ਰਿਹਾ ਹੈ ਅਤੇ ਉਥੇ 20 ਮਿਲੀਅਨ (2 ਕਰੋੜ) ਲੋਕਾਂ ਦੀ ਮਦਦ ਲਈ ਐਮਰਜੈਂਸੀ ਸਹਾਇਤਾ ਲਈ ਪੈਸੇ ਦੀ ਤੁਰੰਤ ਲੋੜ ਹੈ। 
ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਇਕਜੁੱਟਤਾ ਦੀ ਅਪੀਲ ਕਰਦੇ ਹੋਏ ਅਸ਼ਾਂਤ ਦੇਸ਼ ਲਈ 606 ਮਿਲੀਅਨ ਅਮਰੀਕੀ ਡਾਲਰ (60 ਕਰੋੜ ਡਾਲਰ) ਦੀ ਮੰਗ ਕੀਤੀ ਸੀ। ਸੰਯੁਕਤ ਰਾਸ਼ਟਰੀ ਸ਼ਰਨਾਰਥੀ ਏਜੰਸੀ ਨੇ ਕਿਹਾ ਹੈ ਕਿ ਅਗਲੇ ਦੋ ਮਹੀਨਿਆਂ ਦੇ ਲਈ ਸੰਚਾਲਨ ਲਈ ਜ਼ਰੂਰੀ ਧਨ ਦਾ ਸਿਰਫ 35 ਫੀਸਦੀ ਹੀ ਹੁਣ ਤੱਕ ਪ੍ਰਾਪਤ ਹੋਇਆ ਹੈ। ਸੋਮਵਾਰ ਨੂੰ ਸੰਯੁਕਤ ਰਾਸ਼ਟਰ ਪ੍ਰਮੁੱਖ ਐਂਟੋਨੀਓ ਗੁਟੇਰਸ ਨੇ ਕੌਮਾਂਤਰੀ ਭਾਈਚਾਰੇ ਤੋਂ ਅਫਗਾਨਿਸਤਾਨ ਦੀ ਢਹਿੰਦੀ ਅਰਥਵਿਵਸਥਾ ਨੂੰ ਰੋਕਣ ਲਈ ਨਕਦੀ ਪਾਉਣ ਦੀ ਬੇਨਤੀ ਕੀਤੀ ਸੀ। ਯੂ.ਐੱਨ.ਐੱਚ.ਆਰ.ਸੀ ਦੇ ਬੁਲਾਰੇ ਬਾਬਰ ਬਲੂਚ ਨੇ ਮੰਗਲਵਾਰ ਨੂੰ ਕਿਹਾ ਕਿ ਏਜੰਸੀ ਅਫਗਾਨਿਸਤਾਨ ਦੀ ਸਰਹੱਦ ਦੇ ਬਾਹਰ ਇਕ ਰਸਦ ਕੇਂਦਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਦੇਸ਼ ਦੇ ਕਈ ਸੈਂਕੜਾਂ ਹਜ਼ਾਰਾਂ ਅੰਤਰਿਕ ਰੂਪ ਤੋਂ ਵਿਸਥਾਪਿਤ ਲੋਕਾਂ ਨੂੰ ਸਹਾਇਆ ਵੰਡੀ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੀ ਅਰਥਵਿਵਸਥਾ 'ਚ 'ਬ੍ਰੇਕਿੰਗ ਪੁਆਇੰਟ' 'ਤੇ ਹੈ ਅਤੇ ਇਸ ਪਤਨ ਨੂੰ ਹਰ ਕੀਮਤ 'ਤੇ ਟਾਲਿਆ ਜਾਣਾ ਚਾਹੀਦਾ। ਬਲੂਚ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਅਫਗਾਨਾਂ ਤੱਕ ਪਹੁੰਚਣ ਲਈ ਅਸਲੀ ਸਰੋਤਾਂ ਦੀ ਲੋੜ ਹੈ। ਜਦੋਂ ਤੁਸੀਂ ਮਨੁੱਖੀ ਸਹਾਇਤਾ 'ਤੇ ਨਿਰਭਰ ਅੱਧੀ ਆਬਾਦੀ ਨਾਲ ਗੱਲ ਕਰਦੇ ਹੋ ਤਾਂ ਇਹ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਸਾਨੂੰ ਸਰੋਤਾਂ ਦੀ ਜਿੰਨੀ ਜਲਦੀ ਹੋ ਸਕੇ ਲੋੜ ਹੈ। ਯੂ.ਐੱਨ.ਐੱਚ.ਆਰ.ਸੀ ਦੇ ਬੁਲਾਰੇ ਨੇ ਕਿਹਾ ਕਿ ਏਜੰਸੀ ਨੇ ਆਉਣ ਵਾਲੇ ਸਮੇਂ 'ਚ ਅਫਗਾਨਿਤਾਨ ਨੂੰ ਸਪਲਾਈ ਵਧਾਉਣ ਲਈ ਤਿੰਨ ਏਅਰਲਿਸਟ ਕਰਨ ਦੀ ਯੋਜਨਾ ਬਣਾਈ ਹੈ। ਏਅਰਲਿਸਟ ਉਸੇ ਵੇਲੇ ਜ਼ਰੂਰੀ ਮਨੁੱਖੀ ਰਾਹਤ ਸਮੱਗਰੀ ਵੰਡੇਗੀ। ਪਹਿਲੀ ਉਡਾਣ ਅਕਤੂਬਰ ਦੇ ਮੱਧ 'ਚ ਆਉਣ ਦੀ ਉਮੀਦ ਹੈ।

Aarti dhillon

This news is Content Editor Aarti dhillon