Pok, ਗਿਲਗਿਤ-ਬਾਲਿਟਸਤਾਨ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਲਈ ਕਮਿਸ਼ਨ ਬਣਾਏ UNHRC

07/18/2020 3:29:33 AM

ਜਿਨੇਵਾ - ਸਮਾਜਿਕ ਵਰਕਰ ਸੱਜਾਦ ਰਜਾ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ. ਐੱਨ. ਐੱਚ. ਆਰ. ਸੀ.) ਨੂੰ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.), ਗਿਲਗਿਤ-ਬਾਲਿਟਸਤਾਨ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਦੁਰਵਿਵਹਾਰ ਦੀ ਜਾਂਚ ਅਤੇ ਇਸਦੇ ਲਈ ਜ਼ਿੰਮੇਵਾਰਾਂ ਦੀ ਜਵਾਬਦੇਹੀ ਤੈਅ ਕਰਨ ਲਈ ਇਕ ਕਮਿਸ਼ਨ ਬਣਾਉਣ ਦੀ ਬੇਨਤੀ ਕੀਤੀ ਹੈ।

ਨੈਸ਼ਨਲ ਇਕਵੈਲਿਟੀ, ਪਾਰਟੀ ਜੇ. ਕੇ. ਜੀ. ਬੀ. ਐੱਲ. ਦੇ ਪ੍ਰਧਾਨ ਰਜਾ ਨੇ ਯੂ. ਐੱਨ. ਐੱਚ. ਆਰ. ਸੀ. ਦੇ ਇਕ ਸੈਸ਼ਨ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸਨ ਮੁਤਾਬਕ ਇੰਟਰ-ਸਰਵਿਸੇਜ ਇੰਟੈਲੀਜੈਂਸ (ਆਈ. ਐੱਸ. ਆਈ.) ਪ੍ਰੈੱਸ ਅਤੇ ਆਜ਼ਾਦੀ-ਸਮਰੱਥਕ ਸਮੂਹਾਂ ’ਤੇ ਵਿਆਪਕ ਨਿਗਰਾਨੀ ਮੁਹਿੰਮ ਚਲਾਉਂਦੀ ਹੈ।

ਪਾਕਿਸਤਾਨ ਸਰਕਾਰ ਅਤੇ ਫੌਜ ਮਨਮਰਜ਼ੀ ਨਾਲ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਤਸੀਹੇ ਦਿੰਦੀ ਹੈ, ਇਸ ਵਿਚ ਕਈ ਲੋਕ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੁਝ ਨਾਵਾਂ ਦੀ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰੀਸ਼ਦ ਨੂੰ ਪਾਕਿਸਤਾਨ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਨਿਆਇਕ ਹਿਰਾਸਤ ’ਚ ਮਾਰੇ ਗਏ ਲੋਕਾਂ ਦੇ ਵਿਸ਼ੇਸ਼ ਮਾਮਲਿਆਂ ’ਤੇ ਜਾਣਕਾਰੀ ਲੈਣੀ ਚਾਹੀਦੀ ਹੈ।


Khushdeep Jassi

Content Editor

Related News