ਆਸਟ੍ਰੇਲੀਆ ''ਚ ਮਿਲੇ ਅਨੋਖੇ ਜੁੜਵਾ ਬੱਚੇ, ਪੂਰੀ ਦੁਨੀਆ ''ਚ ਸਿਰਫ 2 ਮਾਮਲੇ

03/01/2019 4:49:37 PM

ਮੈਲਬੋਰਨ, (ਏਜੰਸੀਆਂ)–ਆਸਟ੍ਰੇਲੀਆ 'ਚ ਡਾਕਟਰਾਂ ਨੇ ਜੁੜਵਾ ਬੱਚਿਆਂ ਦੇ ਇਕ ਅਨੋਖੇ ਮਾਮਲੇ ਦੀ ਪਛਾਣ ਕੀਤੀ ਹੈ। ਇਨ੍ਹਾਂ ਬੱਚਿਆਂ ਦਾ ਜਨਮ ਮਾਂ ਦੇ ਇਕ ਐੱਗ ਅਤੇ ਪਿਤਾ ਦੇ ਦੋ ਸਪਰਮ ਦੇ ਮਿਲਣ ਨਾਲ ਹੋਇਆ ਸੀ, ਜਿਸ ਨਾਲ ਇਕ ਲੜਕਾ ਅਤੇ ਇਕ ਲੜਕੀ ਦਾ ਜਨਮ ਹੋਇਆ। ਇਹ ਆਪਣੀ ਕਿਸਮ ਦਾ ਦੂਜਾ ਮਾਮਲਾ ਹੈ, ਇਸੇ ਤਰ੍ਹਾਂ ਦਾ ਇਕ ਮਾਮਲਾ 2007 'ਚ ਚਰਚਾ 'ਚ ਆਇਆ ਸੀ। ਇਨ੍ਹਾਂ ਦੋਹਾਂ ਜੁੜਵਾ ਬੱਚਿਆਂ 'ਚ ਮਾਂ ਦਾ ਡੀ. ਐੱਨ. ਏ. ਸਮਾਨ ਸੀ, ਜਦੋਂ ਕਿ ਪਿਤਾ ਦਾ ਡੀ. ਐੱਨ. ਏ. ਦੋਹਾਂ 'ਚ ਵੱਖ-ਵੱਖ ਸੀ। ਇਨ੍ਹਾਂ ਨੂੰ ਸੈਮੀ-ਆਈਡੈਂਟੀਕਲ ਟਵਿਨਸ ਕਿਹਾ ਜਾ ਰਿਹਾ ਹੈ। ਨਿਊ ਇੰਗਲੈਂਡ ਜਨਰਲ ਆਫ ਮੈਡੀਸਨ 'ਚ ਛਪੀ ਇਕ ਸਟੱਡੀ 'ਚ ਇਸ ਤਰ੍ਹਾਂ ਦੇ ਮਾਮਲੇ ਨੂੰ ਅਸਾਧਾਰਨ ਰੂਪ ਨਾਲ ਦੁਰਲੱਭ ਕਿਹਾ ਹੈ।

ਅਸਲ 'ਚ ਸਾਰੇ ਜੁੜਵਾ ਬੱਚੇ ਜਾਂ ਤਾਂ ਫ੍ਰੇਟਰਨਲ (ਇਨ੍ਹਾਂ 'ਚ 2 ਐੱਗ ਅਤੇ 2 ਸਪਰਮ ਮਿਲ ਕੇ ਦੋ ਵੱਖ-ਵੱਖ ਭਰੂਣ ਬਣਾਉਂਦੇ ਹਨ) ਹੁੰਦੇ ਹਨ ਜਾਂ ਫਿਰ ਆਈਡੈਂਟੀਕਲ (ਇਥੇ ਇਕ ਭਰੂਣ ਦੋ ਹਿੱਸਿਆਂ 'ਚ ਵੰਡ ਜਾਂਦਾ ਹੈ, ਇਸ ਤੋਂ ਬਾਅਦ ਦੋਵੇ ਹਿੱਸਿਆਂ ਦਾ ਵੱਖ-ਵੱਖ ਬੱਚਿਆਂ ਦੇ ਰੂਪ 'ਚ ਵਿਕਾਸ ਹੁੰਦਾ ਹੈ।) ਜਨਰਲ 'ਚ ਛਪੀ ਸਟੱਡੀ ਦੇ ਮੁੱਖ ਲੇਖਕ ਮਾਈਕਲ ਟੈਰੇਂਸ ਗੈਬੇਟ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਸਾਹਮਣੇ ਆਉਣ 'ਤੇ ਪਤਾ ਲਗਦਾ ਹੈ ਕਿ ਜੁੜਵਾ ਤਿੰਨ ਤਰ੍ਹਾਂ ਦੇ ਹੁੰਦੇ ਹਨ। ਮਤਲਬ ਫ੍ਰੇਟਰਨਲ ਅਤੇ ਆਈਡੈਂਟੀਕਲ ਤੋਂ ਇਲਾਵਾ ਵੀ ਇਨ੍ਹਾਂ ਦੋਹਾਂ ਦਰਮਿਆਨ ਇਕ ਤੀਜੀ ਕਿਸਮ ਹੈ। ਮਾਈਕਲ ਬ੍ਰਿਸਬੇਨ ਦੀ ਕਵੀਂਸਲੈਂਡ ਯੂਨੀਵਰਸਿਟੀ ਆਫ ਟੈਕਨਾਲੌਜੀ ਨਾਲ ਜੁੜੇ ਹਨ।


Sunny Mehra

Content Editor

Related News