ਚਮਗਿੱਦੜ ਦੇ ਰੋਗ ਰੋਕੂ ਸਿਸਟਮ ਨੂੰ ਸਮਝਣ ਨਾਲ ਕੋਵਿਡ-19 ਦੀ ਦਵਾਈ ਬਣਾਉਣ ’ਚ ਮਿਲੇਗੀ ਮਦਦ

07/13/2020 10:41:49 PM

ਨਿਊਯਾਰਕ (ਭਾਸ਼ਾ)- ਵੱਖ-ਵੱਖ ਅਧਿਐਨਾਂ ਦੀ ਇਕ ਸਮੀਖਿਆ ਦੇ ਮੁਤਾਬਕ ਕੋਰੋਨਾ ਵਾਇਰਸ ਵਰਗੇ ਜੀਵਾਣੂਆਂ ਨੂੰ ਬਰਦਾਸ਼ਤ ਕਰਨ ਦੀ ਚਮਗਿੱਦੜਾਂ ਦੀ ਸਮਰੱਥਾ ਸੋਜਿਸ਼ ਕੰਟਰੋਲ ਕਰਨ ਦੀ ਆਪਣੀ ਤਾਕਤ ਨਾਲ ਵਿਕਸਤ ਹੁੰਦੀ ਹੈ। ਇਸ ਦੇ ਮੁਤਾਬਕ ਉਨ੍ਹਾਂ ਦੇ ਰੋਗ ਰੋਕੂ ਤੰਤਰ ਨੂੰ ਸਮਝ ਕੇ ਇਨਸਾਨਾਂ ’ਚ ਕੋਵਿਡ-19 ਦੇ ਇਲਾਜ ਲਈ ਨਵੇਂ ਦਵਾਈ ਟੀਚਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ। 

ਅਮਰੀਕਾ ਦੀ ਰੋਚੈਸਟਰ ਯੂਨੀਵਰਸਿਟੀ ਦੇ ਖੋਜਕਾਰਾਂ ਸਮੇਤ ਹੋਰਨਾਂ ਨੇ ਕਿਹਾ ਕਿ ਭਾਵੇਂ ਹੀ ਚਮਗਿੱਦੜ ਮਨੁੱਖਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਖਤਰਨਾਕ ਜੀਵਾਣੂਆਂ ਜਿਵੇਂ ਇਬੋਲਾ, ਰੇਬੀਜ ਅੇਤ ਸਾਰਸ-ਸੀਓਵੀ-2 ਦੇ ਜਨਮਦਾਤਾ ਰਹੇ ਹਨ ਪਰ ਉਨ੍ਹਾਂ ਦੇ ਉੱਡਣ ਵਾਲੇ ਦੁਧਾਰੂ ਜੀਵਾਂ ’ਚ ਬਿਨਾਂ ਕਿਸੇ ਬੁਰੇ ਅਸਰ ਦੇ ਇਨ੍ਹਾਂ ਰੋਗਾਣੂਆਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਹੁੰਦੀ ਹੈ। ਉਨ੍ਹਾਂ ਨੇ ਇਕ ਬਿਆਨ ’ਚ ਕਿਹਾ ਕਿ ਭਾਵੇਂ ਹੀ ਇਨਸਾਨ ਇਨ੍ਹਾਂ ਵਿਸ਼ਾਣੂਆਂ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਉਲਟ ਲੱਛਣਾਂ ਦਾ ਅਨੁਭਵ ਕਰਦੇ ਹਨ ਪਰ ਤੁਲਨਾਤਮਕ ਰੂਪ ਨਾਲ ਚਮਗਿੱਦੜ ਇਨ੍ਹਾਂ ਰੋਗਾਣੂਆਂ ਨੂੰ ਬਰਦਾਸ਼ਤ ਕਰਨ ’ਚ ਸਮਰੱਥ ਹੁੰਦੇ ਹਨ ਅਤੇ ਨਾਲ ਹੀ ਉਹ ਸਮਾਨ ਆਕਾਰ ਦੇ ਹੋਰ ਦੁਧਾਰੂ ਜੀਵਾਂ ਨਾਲੋਂ ਜ਼ਿਆਦਾ ਸਮਾਂ ਜਿਉਂਦੇ ਰਹਿੰਦੇ ਹਨ।

ਅਧਿਐਨ ਦੀ ਸਹਿ-ਲੇਖਕਾ ਵੇਰੀ ਗੋਰਬੂਨੋਬਾ ਨੇ ਕਿਹਾ ਕਿ ਇਨਸਾਨਾਂ ਦੀ ਰੋਗ ਰੋਗੂ ਤੰਤਰ ਦੀ ਪ੍ਰਤੀਕਿਰਿਆ ਦਾ ਮਕਸਦ ਵਾਇਰਸ ਨੂੰ ਮਾਰਨਾ ਅਤੇ ਇਨਫੈਕਸ਼ਨ ਨੂੰ ਖਤਮ ਕਰਨਾ ਹੈ ਪਰ ਇਹ ਨੁਕਸਾਨਦਾਇਕ ਪ੍ਰਤੀਕਿਰਿਆ ਹੋ ਸਕਦੀ ਹੈ ਕਿਉਂਕਿ ਮਰੀਜ਼ ਦਾ ਸਰੀਰ ਖਤਰੇ ਦੇ ਪ੍ਰਤੀ ਜ਼ਿਆਦਾ ਪ੍ਰਤੀਕਿਰਿਆ ਦੇਣ ਲਗਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਚਮਗਿਦੜਾਂ ’ਚ ਵਿਸ਼ੇਸ਼ ਤੰਤਰ ਹੁੰਦਾ ਹੈ ਜੋ ਉਨ੍ਹਾਂ ਦੇ ਸਰੀਰ ’ਚ ਵਾਇਰਸ ਦੀ ਗਿਣਤੀ ਨੂੰ ਵਧਣ ਨਹੀਂ ਦਿੰਦਾ ਅਤੇ ਉਨ੍ਹਾਂ ਦੇ ਰੋਗ ਰੋਗੂ ਪ੍ਰਤੀਕਿਰਿਆ ਨੂੰ ਹੀ ਹਲਕਾ ਕਰ ਦਿੰਦਾ ਹੈ।

Baljit Singh

This news is Content Editor Baljit Singh