ਕੰਬੋਡੀਆ ''ਚ ਨਿਰਮਾਣ ਅਧੀਨ ਇਮਾਰਤ ਢਹਿ-ਢੇਰੀ, ਕਈ ਕਾਮੇ ਫਸੇ

01/03/2020 8:15:13 PM

ਫਨੋਮ ਪੇਨਹ(ਸਿਨਹੂਆ)- ਦੱਖਣ-ਪੱਛਮੀ ਕੰਬੋਡੀਆ ਦੇ ਕੇਪ ਸੂਬੇ ਵਿਚ ਸ਼ੁੱਕਰਵਾਰ ਨੂੰ ਇਕ ਉਸਾਰੀ ਅਧੀਨ ਇਮਾਰਤ ਦੇ ਢਹਿ-ਢੇਰੀ ਹੋਣ ਦੀ ਖਬਰ ਮਿਲੀ ਹੈ। ਇਸ ਦੌਰਾਨ ਕਈ ਕਾਮੇ ਇਮਾਰਤ ਵਿਚ ਫਸੇ ਹੋਏ ਦੱਸੇ ਜਾ ਰਹੇ ਹਨ। ਇਸ ਦੀ ਜਾਣਕਾਰੀ ਸੂਬੇ ਦੇ ਇਕ ਬੁਲਾਰੇ ਨੇ ਦਿੱਤੀ ਹੈ।

ਕੇਪ ਦੇ ਸੂਬਾਈ ਸੂਚਨਾ ਵਿਭਾਗ ਦੇ ਨਿਰਦੇਸ਼ਕ ਤੇ ਬੁਲਾਰੇ ਰੋਸ ਉਦੋਂਗ ਨੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਲਗਭਗ ਦੁਪਹਿਰ ਬਾਅਦ ਸਾਢੇ ਚਾਰ ਵਜੇ ਕੇਪ ਸ਼ਹਿਰ ਦੀ ਇਕ ਛੇ ਮੰਜ਼ਿਲਾ ਇਮਾਰਤ ਵਿਚ ਵਾਪਰਿਆ। ਉਸ ਨੇ ਸਿਨਹੂਆ ਨੂੰ ਦੱਸਿਆ ਕਿ ਮੈਨੂੰ ਮੌਕੇ ‘ਤੇ ਗਵਾਹਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਇਮਾਰਤ ਵਿਚ 20 ਤੋਂ 30 ਲੋਕ ਫਸੇ ਹੋਏ ਸਨ। ਹੁਣ ਤੱਕ ਬਚਾਅ ਕਰਮਚਾਰੀਆਂ ਨੇ ਦੋ ਜ਼ਖਮੀ ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਹੈ ਤੇ ਬਚਾਅ ਕਾਰਜ ਜਾਰੀ ਹੈ।

Baljit Singh

This news is Content Editor Baljit Singh