ਗਾਜ਼ਾ ਹਿੰਸਾ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬੁਲਾਈ ਬੈਠਕ

11/14/2018 4:59:00 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਗਾਜ਼ਾ ਪੱਟੀ 'ਚ ਹਿੰਸਾ ਦੀਆਂ ਵਧਦੀਆਂ ਘਟਨਾਵਾਂ 'ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਬੰਦ ਕਮਰੇ 'ਚ ਬੈਠਕ ਕੀਤੀ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਸੰਕਟ ਤੋਂ ਨਿਪਟਣ ਲਈ ਕਿਸੇ ਸਮਝੌਤੇ 'ਤੇ ਨਹੀਂ ਪਹੁੰਚਿਆ ਜਾ ਸਕਿਆ।

ਗਾਜ਼ਾ 'ਚ 2014 'ਚ ਹਮਾਸ ਤੇ ਇਕਾਰਾਇਲ ਵਿਚਾਲੇ ਹੋਈ ਜੰਗ ਤੋਂ ਬਾਅਦ ਭੜਕੇ ਇਸ ਸਭ ਤੋਂ ਖਰਾਬ ਸੰਘਰਸ਼ 'ਚ ਅਰਬ ਦੇਸ਼ਾਂ ਦੀ ਅਗਵਾ ਕਰਨ ਵਾਲੇ ਕੁਵੈਤ ਤੇ ਬੋਲੀਵੀਆ ਨੇ ਇਸ ਬੈਠਕ ਦੀ ਅਪੀਲ ਕੀਤੀ ਸੀ। 50 ਮਿੰਟ ਤੱਕ ਚੱਲੀ ਬੈਠਕ ਤੋਂ ਬਾਅਦ ਪੱਤਰਕਾਰਾਂ ਸਾਹਮਣੇ ਹੁੰਦਿਆਂ ਫਿਲਸਤੀਨੀ ਰਾਜਦੂਤ ਰਿਆਦ ਮੰਸੂਰ ਨੇ ਕਿਹਾ ਕਿ ਪ੍ਰੀਸ਼ਦ ਸ਼ਕਤੀਹੀਣ ਬਣੀ ਰਹੀ ਤੇ ਹਿੰਸਾ ਨੂੰ ਖਤਮ ਕਰਨ ਦੇ ਲਈ ਕਦਮ ਚੁੱਕਣ ਦੀ ਆਪਣੀ ਜ਼ਿੰਮੇਦਾਰੀ ਨਿਭਾਉਣ 'ਚ ਅਸਫਲ ਰਹੀ।

ਮੰਸੂਰ ਨੇ ਅਮਰੀਕਾ ਵਲੋਂ ਇਸ਼ਾਰਾ ਕਰਦੇ ਹੋਏ ਕਿਹਾ ਕਿ ਸਿਰਫ ਇਕ ਦੇਸ਼ ਹੈ ਜੋ ਪ੍ਰੀਸ਼ਦ 'ਚ ਚਰਚਾ ਨਹੀਂ ਹੋਣ ਦੇਣਾ ਚਾਹੁੰਦਾ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਅਮਰੀਕਾ ਇਕਾਰਾਇਲ ਦਾ ਪੱਖ ਲੈਂਦਾ ਰਿਹਾ ਹੈ। ਕੁਵੈਤ ਦੇ ਰਾਜਦੂਤ ਅਲ ਓਤੇਬੀ ਨੇ ਕਿਹਾ ਕਿ ਪ੍ਰੀਸ਼ਦ ਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਨਿਗਮ ਨੂੰ ਕੁਝ ਕਰਨਾ ਚਾਹੀਦਾ ਹੈ ਤੇ ਕੁਝ ਨੇ ਖੇਤਰ ਦੇ ਦੌਰੇ ਦਾ ਸੁਝਾਅ ਵੀ ਦਿੱਤਾ ਪਰ ਕੋਈ ਫੈਸਲਾ ਨਹੀਂ ਲਿਆ ਗਿਆ।