''ਅੱਤਵਾਦੀ ਪਨਾਹਗਾਹਾਂ ਨੂੰ ਤਬਾਹ ਕਰਨ ਲਈ ਪਾਕਿਸਤਾਨ ਮਦਦ ਮੰਗੇ ਤਾਂ ਯੂ. ਐੱਨ. ਮੁਖੀ ਨੇ ਤਿਆਰ''

08/23/2017 6:59:44 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਕਿਹਾ ਕਿ ਜੇਕਰ ਪਾਕਿਸਤਾਨ ਅੱਤਵਾਦੀਆਂ ਦੇ ਪਨਾਹਗਾਹਾਂ ਨੂੰ ਤਬਾਹ ਕਰਨ ਲਈ ਮਦਦ ਮੰਗਦਾ ਹੈ ਤਾਂ ਜਨਰਲ ਸਕੱਤਰ ਇਸ ਕੰਮ ਵਿਚ ਮਦਦ ਲਈ ਤਿਆਰ ਹਨ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਸੁਰੱਖਿਆ ਪਨਾਹ ਦੇਣ 'ਤੇ ਚਿਤਾਵਨੀ ਦਿੱਤੀ ਸੀ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਜਨਰਲ ਸਕੱਤਰ ਮਦਦ ਲਈ ਤਿਆਰ ਹਨ। 
ਦੁਜਾਰਿਕ ਤੋਂ ਪੁੱਛਿਆ ਗਿਆ ਸੀ ਕਿ ਕੀ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਦਾ ਦਫਤਰ ਅੱਤਵਾਦੀਆਂ ਦੀਆਂ ਪਨਾਹਗਾਹਾਂ ਨੂੰ ਤਬਾਹ ਕਰਨ 'ਤੇ ਪਾਕਿਸਤਾਨ ਨੂੰ ਕੂਟਨੀਤਕ ਸਮਰਥਨ ਦੇਣ ਦੀ ਪੇਸ਼ਕਸ਼ ਕਰੇਗਾ। ਟਰੰਪ ਦੇ ਭਾਸ਼ਣ 'ਤੇ ਟਿੱਪਣੀ ਕਰਦੇ ਹੋਏ ਦੁਜਾਰਿਕ ਨੇ ਕਿਹਾ ਕਿ ਜਨਰਲ ਸਕੱਤਰ ਨੂੰ ਉਮੀਦ ਹੈ ਕਿ ਕੌਮਾਂਤਰੀ ਭਾਈਚਾਰਾ ਰਾਜਨੀਤਕ ਹੱਲ ਲੱਭਣ 'ਚ ਮਦਦ ਕਰੇਗਾ, ਜਿਸ ਨਾਲ ਦੇਸ਼ 'ਚ ਸ਼ਾਂਤੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਨਿਸ਼ਚਿਤ ਰੂਪ ਨਾਲ ਅਤੇ ਉੱਥੇ ਸੰਯੁਕਤ ਰਾਸ਼ਟਰ ਦੇ ਮਿਸ਼ਨ ਦੇ ਸਮਰਥਨ, ਕੋਸ਼ਿਸ਼ਾਂ ਨਾਲ ਹੀ ਸੰਭਵ ਹੈ।