ਸੰਯੁਕਤ ਰਾਸ਼ਟਰ ਮੁਖੀ ਪੋਪ ਫਰਾਂਸਿਸ ਨਾਲ ਕਰਨਗੇ ਮੁਲਾਕਾਤ

12/17/2019 1:50:47 AM

ਸੰਯੁਕਤ ਰਾਸ਼ਟਰ (ਸਪੁਤਨਿਕ)- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਇਟਲੀ ਦੀ ਯਾਤਰਾ ਕਰਕੇ ਰਾਸ਼ਟਰਪਤੀ ਸੇਰਗੀਓ ਮਟੇਰੇਲਾ ਦੇ ਨਾਲ ਦੋ ਪੱਖੀ ਵਾਰਤਾ ਕਰਨਗੇ ਅਤੇ ਇਸ ਦੌਰਾਨ ਉਹ ਪੌਪ ਫਰਾਂਸਿਸ ਨਾਲ ਮੁਲਾਕਾਤ ਵੀ ਕਰਨਗੇ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਸੋਮਵਾਰ ਨੂੰ ਕਿਹਾ ਕਿ ਗੁਟੇਰੇਸ ਮੰਗਲਵਾਰ ਨੂੰ ਇਟਲੀ ਦੀ ਅਧਿਕਾਰਤ ਯਾਤਰਾ ਸ਼ੁਰੂ ਕਰਨਗੇ ਅਤੇ ਯਾਤਰਾ ਦੌਰਾਨ ਉਹ ਸਰਜੀਓ ਪ੍ਰਧਾਨ ਮੰਤਰੀ ਗਿਉਸੇਪ ਕੋਂਟੇ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਦੋ ਪੱਖੀ ਵਾਰਤਾ ਕਰਨਗੇ। ਬੁਲਾਰੇ ਨੇ ਦੱਸਿਆ ਕਿ ਗੁਟੇਰੇਸ ਆਪਣੀ ਯਾਤਰਾ ਦੌਰਾਨ ਸੰਸਾਰਕ ਚੁਣੌਤੀਆਂ 'ਤੇ ਚਰਚਾ ਕਰਨਗੇ ਅਤੇ ਬੁੱਧਵਾਰ ਨੂੰ ਇਟਲੀ ਦੀ ਸੰਸਦ ਸੈਨੇਟ ਵਿਚ ਇਕ ਖਾਸ ਸੈਸ਼ਨ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਹ ਪੋਪ ਫਰਾਂਸਿਸ ਨਾਲ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਗੁਟੇਰੇਸ 19 ਦਸੰਬਰ ਨੂੰ ਬ੍ਰਿੰਡਿਸ ਸ਼ਹਿਰ ਵਿਚ ਬਣੇ ਸੰਯੁਕਤ ਰਾਸ਼ਟਰ ਗਲੋਬਲ ਸਰਵਿਸ ਕੇਂਦਰ ਦੀ 25ਵੀਂ ਵਰ੍ਹੇਗੰਡ ਮੌਕੇ ਕੇਂਦਰ ਦਾ ਦੌਰਾ ਕਰਨਗੇ। ਇਸ ਕੇਂਦਰ ਨੂੰ ਦੁਨੀਆ ਭਰ ਵਿਚ ਸ਼ਾਂਤੀ ਅਤੇ ਰਾਜਨੀਤਕ ਕਾਰਜਾਂ ਦੀ ਹਮਾਇਤ ਕਰਨ ਵਾਲੀ ਸਹੂਲਤ ਦੇ ਤੌਰ 'ਤੇ ਬਣਾਇਆ ਗਿਆ ਸੀ।


Sunny Mehra

Content Editor

Related News