'ਯਮਨ 'ਚ ਭੁੱਖ ਨਾਲ ਜੂਝ ਰਹੇ ਨੇ ਦੋ ਕਰੋੜ ਲੋਕ'

12/11/2018 11:58:04 AM

ਸੰਯੁਕਤ ਰਾਸ਼ਟਰ, (ਏਜੰਸੀ)— ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਯੁੱਧ ਪ੍ਰਭਾਵਿਤ ਯਮਨ 'ਚ 2 ਕਰੋੜ ਲੋਕ ਭੁੱਖ ਨਾਲ ਜੂਝ ਰਹੇ ਹਨ ਅਤੇ ਘੱਟ ਤੋਂ ਘੱਟ ਢਾਈ ਲੱਖ ਲੋਕ ਤਬਾਹੀ ਦਾ ਸਾਹਮਣਾ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਸਹਾਇਤਾ ਮੁਖੀ ਮਾਰਕ ਲੋਕਾਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ 'ਚ ਤੇਜ਼ੀ ਨਾਲ ਹਾਲਤ ਖਰਾਬ ਹੋ ਰਹੇ ਹਨ ਅਤੇ ਇਹ ਚਿੰਤਾ ਦੀ ਗੱਲ ਹੈ।

ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਯਮਨ ਦੇ ਢਾਈ ਲੱਖ ਲੋਕਾਂ ਨੂੰ ਗਲੋਬਲ ਸਕੇਲ 'ਤੇ ਫੇਜ-5 'ਤੇ ਰੱਖਿਆ ਗਿਆ ਹੈ। ਇਹ ਸਕੇਲ ਖਾਧ ਸੁਰੱਖਿਆ ਅਤੇ ਕੁਪੋਸ਼ਣ ਬਾਰੇ ਜਾਣਕਾਰੀ ਦਿੰਦਾ ਹੈ। ਇਸ ਸਕੇਲ 'ਤੇ ਫੇਜ-5 ਭੁੱਖਮਰੀ, ਮੌਤ ਅਤੇ ਗਰੀਬੀ ਨੂੰ ਦਰਸਾਉਂਦਾ ਹੈ। ਲੋਕਾਕ ਅਤੇ ਸੰਯੁਕਤ ਰਾਸ਼ਟਰ 'ਚ ਮਨੁੱਖੀ ਰਾਸ਼ਟਰ 'ਚ ਮਨੁੱਖੀ ਮਾਮਲਿਆਂ ਦੇ ਉੱਚ ਮਹਾਸਕੱਤਰ ਨੇ ਕਿਹਾ ਕਿ ਇਹ ਲੋਕ ਚਾਰ ਸੂਬਿਆਂ ਤਾਏਜ, ਸਾਦਾ, ਹੱਜਾ ਅਤੇ ਹੇਦੋਦਿਆ 'ਚ ਰਹਿ ਰਹੇ ਹਨ, ਜਿੱਥੇ ਸੰਘਰਸ਼ ਤੇਜ਼ੀ ਨਾਲ ਵਧ ਰਿਹਾ ਹੈ।