ਦੁਰਲੱਭ: ਬਗਦਾਦ ''ਚ ਹੋਈ ਬਰਫਬਾਰੀ, ਕੰਮ-ਧੰਦੇ ਛੱਡ ਮੌਜਾਂ ਕਰ ਰਹੇ ਲੋਕ (ਤਸਵੀਰਾਂ)

02/11/2020 5:14:40 PM

ਬਗਦਾਦ- ਬਗਦਾਦ ਵਿਚ ਮੰਗਲਵਾਰ ਨੂੰ ਕੁਝ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇਥੇ ਇਕ ਸਦੀ ਵਿਚ ਦੂਜੀ ਵਾਰ ਬਰਫਬਾਰੀ ਹੋਈ ਹੈ ਤੇ ਲੋਕ ਆਪਣਾ ਕੰਮ ਛੱਡ ਕੇ ਬਰਫ ਦੇ ਨਾਲ ਖੇਡਦੇ ਤੇ ਤਸਵੀਰਾਂ ਲੈਂਦੇ ਦਿਖੇ। ਪਿਛਲੀ ਵਾਰ ਸਾਲ 2008 ਵਿਚ ਬਰਫ ਡਿੱਗੀ ਸੀ ਪਰ ਇਹ ਬੇਹੱਦ ਹਲਕੀ ਸੀ।

ਇਰਾਕ ਦੇ ਬਜ਼ੁਰਗਾਂ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲੀ ਵਾਰ ਬਰਫ ਦੇਖੀ ਹੈ। ਸ਼ਹਿਰ ਦੇ ਖਜੂਰ ਦੇ ਦਰੱਖਤ ਬਰਫ ਦੀਆਂ ਚਿੱਟੀਆਂ ਚਾਦਰਾਂ ਨਾਲ ਢੱਕ ਗਏ। ਉਥੇ ਹੀ ਲੰਬੇ ਸਮੇਂ ਤੋਂ ਸਰਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੀ ਤਿਰਪਾਲ 'ਤੇ ਬਰਫ ਦੀ ਸਫੈਦ ਪਰਤ ਚੜ੍ਹ ਗਈ।

ਇਰਾਕ ਦੇ ਮੌਸਮ ਵਿਗਿਆਨ ਕੇਂਦਰ ਮੀਡੀਆ ਮੁਖੀ ਅਮੇਰ ਅਲ-ਜਬੇਰੀ ਨੇ ਏ.ਐਫ.ਪੀ. ਨੂੰ ਦੱਸਿਆ ਕਿ ਬਰਫਬਾਰੀ ਬੁੱਧਵਾਰ ਰਾਤ ਤੱਕ ਜਾਰੀ ਰਹਿ ਸਕਦੀ ਹੈ ਤੇ ਮੌਸਮ ਬਹੁਤ ਠੰਡਾ ਰਹੇਗਾ। ਇਹ ਸ਼ੀਤ ਲਹਿਰ ਯੂਰਪ ਤੋਂ ਆਈ ਹੈ। ਬਗਦਾਦ ਦੇ ਲੋਕ ਠੰਡ ਨਾਲ ਜ਼ਿਆਦਾ ਗਰਮੀ ਦੇ ਆਦੀ ਹਨ।

ਸ਼ਿਆਓ ਦੇ ਪ੍ਰਸਿੱਧ ਪਵਿੱਤਰ ਸਥਾਨ ਕਰਬਲਾ ਵਿਚ ਵੀ ਬਰਫ ਡਿੱਗੀ। ਬਰਫਬਾਰੀ ਉੱਤਰੀ ਇਰਾਕ ਵਿਚ ਆਮ ਹੈ ਪਰ ਮੱਧ ਤੇ ਦੱਖਣੀ ਇਰਾਕ ਵਿਚ ਇਹ ਦੁਰਲੱਭ ਹੈ।

Baljit Singh

This news is Content Editor Baljit Singh