ਯੁੱਧ ਦਰਮਿਆਨ ਰੂਸ ਨਾਲ ਗੱਲਬਾਤ ਲਈ ਬੇਲਾਰੂਸ ਦੀ ਸਰਹੱਦ 'ਤੇ ਪਹੁੰਚਿਆ ਯੂਕ੍ਰੇਨ ਦਾ ਵਫ਼ਦ

02/28/2022 3:04:53 PM

ਇੰਟਰਨੈਸ਼ਨਲ ਡੈਸਕ (ਭਾਸ਼ਾ): ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਰੁਕੇਗੀ ਜਾਂ ਨਹੀਂ, ਇਸ 'ਤੇ ਅੱਜ ਫ਼ੈਸਲਾ ਹੋ ਸਕਦਾ ਹੈ। ਅਸਲ ਵਿਚ ਰੂਸ ਨਾਲ ਗੱਲਬਾਤ ਲਈ ਯੂਕ੍ਰੇਨ ਦਾ ਵਫ਼ਦ ਬੇਲਾਰੂਸ ਦੀ ਸਰਹੱਦ 'ਤੇ ਪਹੁੰਚ ਚੁੱਕਾ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਗੱਲਬਾਤ ਨਾਲ ਕੋਈ ਸਫਲਤਾ ਮਿਲੇਗੀ ਜਾਂ ਨਹੀਂ। ਭਾਰਤੀ ਸਮੇਂ ਮੁਤਾਬਕ ਇਹ ਮੀਟਿੰਗ 3.30 ਵਜੇ ਹੋਵੇਗੀ। ਯੂਕ੍ਰੇਨ ਦੇ ਰਾਸ਼ਟਰਪਤੀ ਦਫਤਰ ਨੇ ਸੋਮਵਾਰ ਨੂੰ ਦੱਸਿਆ ਕਿ ਰੂਸ ਨਾਲ ਗੱਲਬਾਤ ਲਈ ਇਕ ਵਫਦ ਬੇਲਾਰੂਸ ਦੀ ਸਰਹੱਦ 'ਤੇ ਪਹੁੰਚਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਾਜ਼ੀਲ ਦਾ ਯੂਕ੍ਰੇਨ ਪ੍ਰਤੀ ਨਿਰਪੱਖ ਰੁਖ਼, ਜਦਕਿ ਬੇਲਾਰੂਸ ਦਾ ਰੂਸ ਵੱਲੋਂ ਫ਼ੌਜ ਭੇਜਣ ਦਾ ਖਦਸ਼ਾ ਬਰਕਰਾਰ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਦਫਤਰ ਨੇ ਕਿਹਾ ਕਿ ਉਹ ਰੂਸ ਤੋਂ ਤੁਰੰਤ ਜੰਗਬੰਦੀ ਦੀ ਮੰਗ ਕਰੇਗਾ ਅਤੇ ਰੂਸੀ ਫ਼ੌਜਾਂ ਦੀ ਵਾਪਸੀ ਲਈ ਕਹੇਗਾ। ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਰੂਸ ਆਖਰਕਾਰ ਯੂਕ੍ਰੇਨ ਵਿੱਚ ਆਪਣੀ ਲੜਾਈ ਜਾਂ ਗੱਲਬਾਤ ਤੋਂ ਕੀ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਸੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ।ਰੂਸ ਦਾ ਵਫਦ ਵੀ ਗੱਲਬਾਤ ਲਈ ਬੇਲਾਰੂਸ ਪਹੁੰਚ ਚੁੱਕਾ ਹੈ। ਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਇਕ ਤਸਵੀਰ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਰੂਸ-ਯੂਕ੍ਰੇਨ ਦੀ ਮੀਟਿੰਗ ਕਰਾਉਣ ਲਈ ਮੰਚ ਤਿਆਰ ਕੀਤਾ ਜਾ ਚੁੱਕਾ ਹੈ। ਹੁਣ ਸਿਰਫ ਦੋਵਾਂ ਦੇਸ਼ਾਂ ਦੇ ਵਫਦ ਦਾ ਇੰਤਜ਼ਾਰ ਹੈ।

Vandana

This news is Content Editor Vandana