ਈਰਾਨ ਜਹਾਜ਼ ਹਾਦਸੇ ਦੀ ਜਾਂਚ ''ਚ ਮਦਦ ਲਈ ਤਿਆਰ ਹੈ ਯੁਕਰੇਨ

01/09/2020 10:48:13 AM

ਟੋਰਾਂਟੋ— ਕੌਮਾਂਤਰੀ ਨਾਗਰਿਕ ਉਡਾਣ ਸੰਗਠਨ (ਆਈ. ਸੀ. ਏ. ਓ. ) ਯੁਕਰੇਨ ਇੰਟਰਨੈਸ਼ਨਲ ਏਅਰਲਾਈਂਸ ਦੀ ਉਡਾਣ 752 ਦੀ ਦੁਰਘਟਨਾ ਦੀ ਜਾਂਚ 'ਚ ਸਹਾਇਤਾ ਲਈ ਤਿਆਰ ਹੈ। ਬਿਆਨ ਮੁਤਾਬਕ ਆਈ. ਸੀ. ਏ. ਓ. ਦੁਰਘਟਨਾ ਨਾਲ ਸਬੰਧਤ ਦੇਸ਼ਾਂ ਦੇ ਸੰਪਰਕ 'ਚ ਹੈ ਅਤੇ ਜੇਕਰ ਉਨ੍ਹਾਂ ਨੂੰ ਕਿਹਾ ਜਾਵੇਗਾ ਤਾਂ ਉਹ ਜਾਂਚ 'ਚ ਮਦਦ ਲਈ ਤਿਆਰ ਹਨ। ਉਨ੍ਹਾਂ ਦੀ ਅਗਵਾਈ 'ਚ ਜਾਂਚ ਦਾ ਨਤੀਜਾ ਆਉਣ ਤਕ ਦੁਰਘਟਨਾ ਦੇ ਸੰਭਾਵਿਤ ਕਾਰਨਾਂ ਬਾਰੇ ਕਿਆਸ ਲਗਾਉਣ ਤੋਂ ਬਚਿਆ ਜਾ ਸਕੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਦੁਰਘਟਨਾ ਦੇ ਕਾਰਨਾਂ ਬਾਰੇ ਅੰਦਾਜ਼ੇ ਲਗਾਉਣਾ ਜਲਦਬਾਜ਼ੀ ਹੋਵੇਗੀ।

ਜ਼ਿਕਰਯੋਗ ਹੈ ਕਿ ਈਰਾਨ ਦੇ ਇਮਾਮ ਖੁਮੈਨਈ ਕੌਮਾਂਤਰੀ ਹਵਾਈ ਅੱਡੇ ਕੋਲ ਬੁੱਧਵਾਰ ਸਵੇਰੇ ਯੁਕਰੇਨ ਦਾ ਬੋਇੰਗ 737-800 ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਤੇ ਇਸ 'ਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਯੁਕਰੇਨ ਦੀ ਰਾਜਧਾਨੀ ਕੀਵ ਲਈ ਉਡਾਣ 'ਤੇ ਸੀ। ਦੁਰਘਟਨਾ 'ਚ ਮਾਰੇ ਗਏ ਵਧੇਰੇ ਯਾਤਰੀ ਈਰਾਨ ਅਤੇ ਕੈਨੇਡਾ ਦੇ ਨਾਗਰਿਕ ਸਨ।


Related News