ਰੂਸ ਨੇ ਹਸਪਤਾਲ ''ਤੇ ਕੀਤਾ ਹਮਲਾ : ਯੂਕ੍ਰੇਨ

03/09/2022 10:17:20 PM

ਲਵੀਵ-ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਦੇ ਹਮਲੇ 'ਚ ਦੱਖਣੀ-ਪੂਰਬੀ ਬੰਦਰਗਾਹ ਸ਼ਹਿਰ ਮਾਰਿਊਪੋਲ 'ਚ ਬੱਚਿਆਂ ਦੇ ਹਸਪਤਾਲ ਅਤੇ ਜਣੇਪਾ ਕੇਂਦਰ ਨੂੰ ਨਿਸ਼ਾਨਾ ਬਣਾਇਆ। ਬੁੱਧਵਾਰ ਨੂੰ ਨਗਰ ਕੌਂਸਲ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਹਸਪਤਾਲ ਨੂੰ 'ਵੱਡਾ' ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਚੋਣ ਨਤੀਜਿਆਂ ਨੂੰ ਲੈ ਕੇ ਭਗਵੰਤ ਮਾਨ ਦੇ ਘਰ ਲੱਗੀਆਂ ਰੌਣਕਾਂ, ਕੋਠਿਆਂ 'ਤੇ ਫਿੱਟ ਕੀਤਾ ਜਾ ਰਿਹੈ ਵੱਡਾ ਸਾਊਂਡ ਸਿਸਟਮ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਟਵੀਟ ਕੀਤਾ ਕਿ ਮਲਬੇ ਦੇ ਹੇਠਾਂ ਲੋਕ, ਬੱਚੇ ਦਬੇ ਹਨ। ਉਨ੍ਹਾਂ ਨੇ ਹਮਲੇ ਨੂੰ 'ਅੱਤਿਆਚਾਰ' ਕਰਾਰ ਦਿੱਤਾ। ਜ਼ੇਲੇਂਸਕੀ ਦੇ ਦਫ਼ਤਰ ਦੇ ਉਪ ਮੁਖੀ ਕਿਰੀਓ ਤਾਈਮੇਸ਼ੇਂਕੋ ਨੇ ਕਿਹਾ ਕਿ ਅਧਿਕਾਰੀ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ 'ਚ ਹੋਇਆ ਧਮਾਕਾ, ਪੁਲਸ ਚੌਕੀ ਨੂੰ ਉਡਾਉਣ ਦੀ ਕੀਤੀ ਗਈ ਕੋਸ਼ਿਸ਼

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar