ਯੂਕਰੇਨ ''ਚ ਕਾਰ ਨੇ ਭੀੜ ਨੂੰ ਕੁਚਲਿਆ,5 ਦੀ ਮੌਤ

10/19/2017 12:04:31 PM

ਕੀਵ(ਬਿਊਰੋ)— ਯੂਕਰੇਨ ਦੇ ਉਤਰੀ-ਪੂਰਬੀ ਖਾਰਕੀਵ ਸ਼ਹਿਰ ਵਿਚ ਇਕ ਤੇਜ਼ ਰਫਤਾਰ ਕਾਰ ਪੈਦਲ ਯਾਤਰੀਆਂ ਦੀ ਭੀੜ ਵਿਚ ਦਾਖਲ ਹੋ ਗਈ, ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਇਸ ਘਟਨਾ ਦੇ ਪਿੱਛੇ ਕੋਈ ਅੱਤਵਾਦੀ ਸੰਗਠਨ ਦੇ ਹੱਥ ਹੋਣ ਦੇ ਸ਼ੱਕ ਨੂੰ ਰੱਦ ਕਰ ਦਿੱਤਾ। ਖਾਰਕੀਵ ਪੁਲਸ ਵਿਭਾਗ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਈ ਇਸ ਘਟਨਾ ਵਿਚ 6 ਹੋਰ ਲੋਕ ਜ਼ਖਮੀ ਹੋ ਗਏ, ਹਾਲਾਂਕਿ ਜ਼ਖਮੀਆਂ ਦੇ ਬਾਰੇ ਵਿਚ ਜਾਣਕਾਰੀ ਸਪੱਸ਼ਟ ਨਹੀਂ ਕੀਤੀ ਗਈ ਪਰ ਸਥਾਨਕ ਪੁਲਸ ਬੁਲਾਰੇ ਯਾਰੋਸਲੇਵ ਟਰਾਕਾਲੋ ਨੇ ਦੱਸਿਆ ਕਿ 2 ਔਰਤਾਂ ਦੀ ਹਾਲਤ ''ਕਾਫੀ ਗੰਭੀਰ'' ਹੈ। ਪੁਲਸ ਨੇ ਦੱਸਿਆ ਕਿ ਐਸ. ਯੂ. ਵੀ ਗੱਡੀ ਦੀ ਔਰਤ ਚਾਲਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ।