ਯੂਕ੍ਰੇਨ ਦੇ ਵਿਦੇਸ਼ ਮੰਤਰੀ ਕੁਲੇਬਾ ਨੇ ਰੂਸ ਨਾਲ ਸ਼ਾਂਤੀ ਵਾਰਤਾ ਦੀ ਪ੍ਰਗਟਾਈ ਇੱਛਾ

12/27/2022 10:39:07 PM

ਕੀਵ (ਏ. ਪੀ.)-ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿੱਤਰੋ ਕੁਲੇਬਾ ਨੇ ਸੋਮਵਾਰ ਕਿਹਾ ਕਿ ਉਨ੍ਹਾਂ ਦਾ ਦੇਸ਼ ਜੰਗ ਖ਼ਤਮ ਕਰਨ ਲਈ ‘ਸ਼ਾਂਤੀ’ ਸਿਖ਼ਰ ਵਾਰਤਾ ਕਰਨਾ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਰੂਸ ਦੇ ਇਸ ’ਚ ਹਿੱਸਾ ਲੈਣ ਦੀ ਉਮੀਦ ਨਹੀਂ ਹੈ। ਏ. ਕੁਲੇਬਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋ ਮਹੀਨਿਆਂ ਦੇ ਅੰਦਰ ‘ਸ਼ਾਂਤੀ’ ਸਿਖ਼ਰ ਵਾਰਤਾ ਚਾਹੁੰਦੀ ਹੈ, ਜਿਸ ’ਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਵਿਚੋਲੇ ਹੋਣਗੇ। ਉਨ੍ਹਾਂ ਦੇ ਇਸ ਬਿਆਨ ’ਤੇ ਸੰਯੁਕਤ ਰਾਸ਼ਟਰ ਨੇ ਬਹੁਤ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮਹਿਫ਼ੂਜ਼ਾ ਦੇ ਸੁਫ਼ਨਿਆਂ ਨੂੰ ਮਿਲੀ ਨਵੀਂ ਉਡਾਣ, ਇਕ ਦਿਨ ਲਈ ਬਣੀ DC, ਮੁੱਖ ਮੰਤਰੀ ਮਾਨ ਕੋਲ ਪ੍ਰਗਟਾਈ ਸੀ ਇਹ ਇੱਛਾ

ਸੰਯੁਕਤ ਰਾਸ਼ਟਰ ਦੇ ਸਹਾਇਕ ਬੁਲਾਰੇ ਫਲੋਰੇਂਸੀਆ ਸੋਤੋ ਨੀਨੋ-ਮਾਰਟੀਨੇਜ ਨੇ ਸੋਮਵਾਰ ਕਿਹਾ ਕਿ ਜਿਵੇਂ ਕਿ ਜਨਰਲ ਸਕੱਤਰ ਨੇ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਉਹ ਤਾਂ ਹੀ ਵਿਚੋਲਗੀ ਕਰ ਸਕਦੇ ਹਨ, ਜਦੋਂ ਸਾਰੇ ਪੱਖ ਅਜਿਹਾ ਚਾਹੁਣਗੇ। ਕੁਲੇਬਾ ਨੇ ਕਿਹਾ ਕਿ ਉੁਨ੍ਹਾਂ ਦਾ ਦੇਸ਼ ਰੂਸ ਨਾਲ ਸਿੱਧੀ ਗੱਲਬਾਤ ਕਰਨ ਤੋਂ ਪਹਿਲਾਂ ਚਾਹੁੰਦਾ ਹੈ ਕਿ ਮਾਸਕੋ ਜੰਗ ਅਪਰਾਧ ਟ੍ਰਿਬਿਊਨਲ ਦਾ ਸਾਹਮਣਾ ਕਰੇ। ਬਹਰਹਾਲ, ਉਨ੍ਹਾਂ ਨੇ ਕਿਹਾ ਕਿ ਹੋਰ ਦੇਸ਼ ਰੂਸ ਨਾਲ ਗੱਲਬਾਤ ਕਰ ਸਕਦੇ ਹਨ, ਜਿਵੇਂ ਕਿ ਤੁਰਕੀ ਅਤੇ ਰੂਸ ਵਿਚਾਲੇ ਅਨਾਜ ਸਮਝੌਤੇ ਤੋਂ ਪਹਿਲਾਂ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ’ਚ ‘ਵੰਦੇ ਭਾਰਤ’ ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ ਬੱਚੀ ਦੀ ਮੌਤ


Manoj

Content Editor

Related News