ਯੂਕ੍ਰੇਨ ’ਚ ਅਪਾਰਟਮੈਂਟ ’ਤੇ ਰਾਕੇਟ ਨਾਲ ਹਮਲਾ, 15 ਦੀ ਮੌਤ

07/10/2022 7:34:25 PM

ਕੀਵ-ਯੂਕ੍ਰੇਨ ਦੇ ਪੂਰਬੀ ਸ਼ਹਿਰ ਚਾਸਿਵ ਯਾਰ 'ਚ ਰੂਸ ਵੱਲੋਂ ਦਾਗਿਆ ਗਿਆ ਇਕ ਰਾਕੇਟ ਅਪਾਰਟਮੈਂਟ ਇਮਾਰਤ 'ਤੇ ਡਿੱਗਣ ਕਾਰਨ ਉਸ 'ਚ ਰਹਿ ਰਹੇ ਘਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਜਦਕਿ 20 ਤੋਂ ਜ਼ਿਆਦਾ ਲੋਕ ਅਜੇ ਵੀ ਮਲਬੇ ਹੇਠ ਦਬੇ ਹੋਏ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਰਾਕੇਟ ਨਾਲ ਕੀਤਾ ਗਿਆ ਹਮਲਾ ਨਵੀਂ ਘਟਨਾ ਹੈ, ਜਿਸ 'ਚ ਆਮ ਨਾਗਰਿਕਾਂ ਦੀ ਜ਼ਿਆਦਾ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ : ENG v IND : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਇਸ ਤੋਂ ਪਹਿਲਾਂ ਜੂਨ ਦੇ ਆਖ਼ਿਰ 'ਚ ਕ੍ਰੇਮੇਨਚੁਕ ਸ਼ਹਿਰ ਮਾਲ 'ਤੇ ਰੂਸੀ ਮਿਜ਼ਾਈਲ ਡਿੱਗਣ ਕਾਰਨ ਘਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਇਸ ਮਹੀਨੇ ਦੱਖਣੀ ਓਡੇਸਾ ਖੇਤਰ 'ਚ ਇਕ ਰਾਕੇਟ ਦੀ ਲਪੇਟ 'ਚ ਅਪਾਰਟਮੈਂਟ ਇਮਾਰਤ ਅਤੇ ਮਨੋਰੰਜਨ ਸਥਾਨ 'ਤੇ ਇਕ ਰਾਕੇਟ ਡਿੱਗਣ ਕਾਰਨ 21 ਲੋਕ ਮਾਰੇ ਗਏ ਸਨ। ਚਾਸਿਵ ਜਾਂ ਸ਼ਹਿਰ 'ਚ ਹੋਈ ਘਟਨਾ 'ਤੇ ਰੂਸ ਦੇ ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ 'ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਦੋਨੇਤਸਕ ਖੇਤਰ ਦੇ ਗਵਰਨਰ ਪਾਲਵੋ ਕਿਰਿਲੇਂਕੋ ਜਿਨ੍ਹਾਂ ਦੇ ਅਧੀਨ ਚਾਸਿਵ ਯਾਰ ਆਉਂਦਾ ਹੈ, ਨੇ ਕਿਹਾ ਕਿ ਕਰੀਬ 12 ਹਜ਼ਾਰ ਆਬਾਦੀ ਵਾਲੇ ਇਸ ਸ਼ਹਿਰ 'ਤੇ ਉਰਗਾਨ ਰਾਕੇਟ ਡਿੱਗੇ, ਜਿਨ੍ਹਾਂ ਨੂੰ ਟਰੱਕ 'ਤੇ ਲੱਗੀ ਪ੍ਰਣਾਲੀ ਨਾਲ ਦਾਗਿਆ ਜਾਂਦਾ ਹੈ।

ਇਹ ਵੀ ਪੜ੍ਹੋ : ਜਾਨਸਨ ਦੇ ਅਹੁਦਾ ਛੱਡਣ ਨਾਲ ਯੂਰਪੀਅਨ ਯੂਨੀਅਨ ਲਈ ਜ਼ਿਆਦਾ ਬਦਲਾਅ ਨਹੀਂ ਹੋਵੇਗਾ

ਯੂਕ੍ਰੇਨ ਦੀ ਐਮਰਜੈਂਸੀ ਸੇਵਾ ਨੇ ਬਾਅਦ 'ਚ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ ਅਤੇ ਕਰੀਬ ਦੋ ਦਰਜਨ ਲੋਕਾਂ ਦੇ ਮਲਬੇ 'ਚ ਫਸੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਮਲਬੇ 'ਚ ਦਬੇ ਘਟੋ-ਘੱਟ ਤਿੰਨ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ। ਚਾਸਿਵ ਜਾਂ ਸ਼ਹਿਰ ਯੂਕ੍ਰੇਨ ਦੇ ਦੱਖਣੀ ਪੂਰਬੀ ਸ਼ਹਿਰ ਕ੍ਰਾਮਤੋਰਸਕ ਤੋਂ ਕਰੀਬ 20 ਕਿਲੋਮੀਟਰ ਦੂਰ ਹੈ, ਜਿਸ ਦੇ ਬਾਰੇ 'ਚ ਮੰਨਿਆ ਜਾ ਰਿਹਾ ਹੈ ਕਿ ਉਹ ਰੂਸ ਦਾ ਮੁੱਖ ਟੀਚਾ ਹੈ। ਦੋਨੇਸਤਕ, ਲੁਹਾਂਸਕ ਨਾਲ ਡੋਨਬਾਸ ਇਲਾਕੇ ਦੇ ਦੋ ਸੂਬੇ ਹਨ ਜਿਥੇ ਰੂਸ ਸਮਰਥਕ ਵਿਦਰੋਹੀ ਸਾਲ 2014 ਤੋਂ ਹੀ ਯੂਕ੍ਰੇਨ ਦੀ ਫੌਜ ਵਿਰੁੱਧ ਲੜ ਰਹੇ ਹਨ। ਪਿਛਲੇ ਹਫ਼ਤੇ ਰੂਸ ਨੇ ਲੁਹਾਂਸਕ 'ਚ ਯੂਕ੍ਰੇਨੀ ਫੌਜ ਦੇ ਸਭ ਤੋਂ ਮਜ਼ਬੂਤ ਗੜ੍ਹ ਲਿਸੀਚਾਂਸਕ ਸ਼ਹਿਰ 'ਤੇ ਕਬਜ਼ਾ ਕਰ ਲਿਆ ਸੀ।

ਇਹ ਵੀ ਪੜ੍ਹੋ : ਪਿਛਲੇ ਦੋ ਸਾਲਾਂ ’ਚ EV ਖੇਤਰ ’ਚ 108 ਫੀਸਦੀ ਦਾ ਰੁਜ਼ਗਾਰ ਵਾਧਾ ਹੋਇਆ : ਰਿਪੋਰਟ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News