ਨਾਰਥ ਯਾਰਕ ਦੇ ਮੀਟ ਪਲਾਂਟ 'ਚ 3 ਕਾਮੇ ਯੂ. ਕੇ. 'ਚ ਮਿਲੇ ਕੋਰੋਨਾ ਦੇ ਵੇਰੀਐਂਟ ਦੇ ਸ਼ਿਕਾਰ

02/12/2021 2:14:25 PM

ਨਾਰਥ ਯਾਰਕ- ਕੈਨੇਡਾ ਵਿਚ ਯੂ.ਕੇ. ਵਿਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਨਾਰਥ ਯਾਰਕ ਦੇ ਇਕ ਮੀਟ ਬਣਾਉਣ ਵਾਲੇ ਪਲਾਂਟ ਵਿਚ ਤਿੰਨ ਹੋਰ ਵਿਅਕਤੀਆਂ ਵਿਚ ਨਵਾਂ ਵੇਰੀਐਂਟ ਮਿਲਿਆ ਹੈ। ਟੋਰਾਂਟੋ ਪਬਲਿਕ ਹੈਲਥ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। 

ਬੈਲਮੋਂਟ ਮੀਟ ਪਲਾਂਟ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਟੈਸਟ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ 27 ਜਨਵਰੀ ਨੂੰ ਕਾਮਿਆਂ ਦਾ ਟੈਸਟ ਲਿਆ ਗਿਆ ਸੀ ਤੇ ਇੱਥੇ ਕੰਮ ਕਰਨ ਵਾਲੇ 95 ਕਾਮੇ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਨ੍ਹਾਂ ਵਿਚੋਂ 12 ਵਿਚ ਬੀ. 1.1.7. ਵੇਰੀਐਂਟ ਦੇ ਲੱਛਣ ਮਿਲੇ ਹਨ। ਇਸ ਦੇ ਬਾਅਦ 28 ਜਨਵਰੀ ਨੂੰ ਹੀ ਇਹ ਮੀਟ ਪਲਾਂਟ ਬੰਦ ਕਰ ਦਿੱਤਾ ਗਿਆ ਸੀ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਵਿਨੀਤਾ ਦੂਬੇ ਨੇ ਦੱਸਿਆ ਕਿ 8 ਫਰਵਨਰੀ ਨੂੰ ਮਿਲੀਆਂ ਕੋਰੋਨਾ ਰਿਪੋਰਟਾਂ ਮੁਤਾਬਕ 95 ਲੋਕ ਕੋਰੋਨਾ ਦੇ ਸ਼ਿਕਾਰ ਮਿਲੇ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਬੈਲਮੋਂਟ ਮੀਟ ਪਲਾਂਟ ਸਣੇ 16 ਹੋਰ ਕੰਮ ਕਰਨ ਵਾਲੀਆਂ ਥਾਂਵਾਂ ਵਿਚ ਕੋਰੋਨਾ ਦੇ ਕਿਰਿਆਸ਼ੀਲ ਮਾਮਲੇ ਹਨ। ਇਨ੍ਹਾਂ ਕਮਿਆਂ ਕੋਲੋਂ ਪੁੱਛਿਆ ਜਾ ਰਿਹਾ ਹੈ ਕਿ ਇਹ ਕਿੱਥੇ-ਕਿੱਥੇ ਗਏ ਸਨ ਤੇ ਕਿਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਏ ਸਨ। 
ਟੋਰਾਂਟੋ ਦੇ ਮੇਅਰ ਜੋਹਨ ਟੌਰੀ ਨੇ ਦੱਸਿਆ ਕਿ ਕੰਮ ਕਰਨ ਵਾਲੀਆਂ ਥਾਂਵਾਂ ਵਿਚੋਂ ਕੋਰੋਨਾ ਮਾਮਲੇ ਮਿਲਣ ਕਾਰਨ ਹੋਰਾਂ ਦੇ ਬੀਮਾਰ ਹੋਣ ਦਾ ਖ਼ਤਰਾ ਵੱਧ ਗਿਆ ਹੈ। ਜਿੱਥੇ ਓਂਟਾਰੀਓ ਸੂਬੇ ਵਿਚ ਕੋਰੋਨਾ ਮਾਮਲੇ ਘਟਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ, ਉੱਥੇ ਕੱਲ ਦੀ ਇਹ ਰਿਪੋਰਟ ਸਭ ਨੂੰ ਪਰੇਸ਼ਾਨ ਕਰਨ ਵਾਲੀ ਹੈ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਬਾਅਦ ਓਂਟਾਰੀਓ ਵਾਸੀਆਂ ਨੂੰ ਕੋਰੋਨਾ ਪਾਬੰਦੀਆਂ ਵਿਚ ਕੁਝ ਰਾਹਤ ਮਿਲੀ ਸੀ ਪਰ ਹੁਣ ਫਿਰ ਚਿੰਤਾ ਵੱਧ ਗਈ ਹੈ। 


Lalita Mam

Content Editor

Related News