ਯੂ. ਕੇ. ''ਚ ਅਮਰੀਕਾ ਤੋਂ ਇੰਝ ਪੁੱਜਦੇ ਸਨ ਹਥਿਆਰ, ਗਿਰੋਹ ਨੂੰ ਮਿਲੀ ਸਜ਼ਾ

10/14/2020 2:27:25 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਵਿਚ ਬਲੂਟੁੱਥ ਸਪੀਕਰਾਂ ਵਿਚ ਪਿਸਤੌਲਾਂ ਦੀ ਤਸਕਰੀ ਕਰਨ ਦੀ ਸਾਜਸ਼ ਵਿਚ ਸ਼ਾਮਲ 5ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿਚ ਪਿਛਲੇ ਸਾਲ ਅਮਰੀਕਾ ਦੇ ਐਟਲਾਂਟਾ ਵਿਚ ਨਵੇਂ ਟੌਰਸ ਹਥਿਆਰ ਖਰੀਦ ਕੇ ਬ੍ਰਿਸਟਲ ਅਤੇ ਲੰਡਨ ਵਿਚ ਭੇਜਣ ਤੋਂ ਪਹਿਲਾਂ ਉਨ੍ਹਾਂ ਨੂੰ ਸਪੀਕਰਾਂ ਵਿਚ ਛੁਪਾਇਆ ਜਾਂਦਾ ਸੀ। ਉਸ ਸਮੇਂ ਸੂਚਨਾ ਮਿਲਣ 'ਤੇ ਪੁਲਸ ਇਸ ਅੰਤਰਰਾਸ਼ਟਰੀ ਜੁਰਮ ਨੂੰ ਰੋਕਣ ਵਿਚ ਸਫਲ ਰਹੀ ਸੀ। 

PunjabKesari

ਇਸ ਦੇ ਸੰਬੰਧ ਵਿਚ 5 ਵਿਅਕਤੀਆਂ ਉੱਤੇ ਦੋਸ਼ ਲਗਾਏ ਗਏ ਸਨ ਅਤੇ ਹੁਣ ਬ੍ਰਿਸਟਲ ਕ੍ਰਾਊਨ ਕੋਰਟ ਵਿੱਚ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੇ ਦੋਸ਼ੀਆਂ ਐਲਕੋਟ ਫਲੇਮਿੰਗ (44), ਕੇਨਵਿਲੇ ਹਾਲ (30) ,ਬੁਸੀਸੋ ਬੈਂਜਾਮਿਨ (30) ਰਾਫੇਕ ਮੋਰਸਨ (29) ਅਤੇ ਨੀਕੋ ਲੈਕਰੋਇਕਸ (23) ਨੂੰ ਜੇਲ੍ਹ ਦੀ ਸਜ਼ਾ ਲਈ ਦੋਸ਼ੀ ਠਹਿਰਾਇਆ ਗਿਆ ਹੈ। 

ਅਧਿਕਾਰੀਆਂ ਨੇ ਬੰਦੂਕਾਂ, ਸਪੀਕਰਾਂ ਦੀਆਂ ਤਸਵੀਰਾਂ ਅਤੇ ਉਸ ਸਮੇਂ ਦੀਆਂ ਵੀਡੀਓ ਵੀ ਜਾਰੀ ਕੀਤੀਆਂ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਹਥਿਆਰਾਂ ਨਾਲ ਕਿਸ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਸੀ। ਇਸ ਸੰਬੰਧ ਵਿੱਚ ਏਵਨ ਅਤੇ ਸਮਰਸੈਟ ਕਾਂਸਟੇਬੁਲੇਰੀ ਦੇ ਡੀ. ਸੀ. ਆਈ. ਸਾਇਮਨ ਡੇਵਲਫਾਲ ਨੇ ਕਿਹਾ ਕਿ ਇਹ ਇਕ ਸੰਗਠਿਤ ਅਪਰਾਧੀ ਸਮੂਹ ਸੀ ਜੋ ਅਟਲਾਂਟਿਕ ਤੋਂ ਯੂ. ਕੇ. ਵਿਚ ਨਾਜਾਇਜ਼ ਹਥਿਆਰਾਂ ਨੂੰ ਲਿਆਉਣ ਲਈ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਨਵੰਬਰ 2019 ਨੂੰ ਅਟਲਾਂਟਾ ਵਿਚ ਹਥਿਆਰਾਂ ਦੀ ਵਿਵਸਥਾ ਕਰਨ ਤੋਂ ਬਾਅਦ ਯੂ. ਕੇ. ਵਿਚ ਭੇਜ ਦਿੱਤਾ ਸੀ। ਹਥਿਆਰਾਂ ਨੂੰ ਸਪੀਕਰਾਂ ਵਿਚ ਲੁਕੋ ਕੇ ਵੀਰਵਾਰ 21 ਨਵੰਬਰ ਨੂੰ ਯੂ. ਕੇ. ਵਿੱਚ ਦੋ ਪਤਿਆਂ 'ਤੇ ਭੇਜਿਆ ਗਿਆ ਸੀ। ਇਨ੍ਹਾਂ ਹਥਿਆਰਾਂ ਵਿੱਚ ਇਕ 9mm ਟੌਰਸ ਸੈਲਫ-ਲੋਡਿੰਗ ਪਿਸਤੌਲ ਅਤੇ ਇਕ ਟੌਰਸ 40 ਕੈਲੀਬਰ ਸੈਲਫ-ਲੋਡਿੰਗ ਪਿਸਤੌਲ ਸੀ ਪਰ ਅਧਿਕਾਰੀਆਂ ਵਲੋਂ ਸਾਰੇ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
 


Lalita Mam

Content Editor

Related News