ਬ੍ਰੈਗਜ਼ਿਟ ਮਾਮਲੇ 'ਚ ਥੈਰੇਸਾ ਮੇਅ ਨੇ ਕੀਤਾ ਅਸਤੀਫੇ ਦਾ ਐਲਾਨ

05/24/2019 3:19:13 PM

ਲੰਡਨ (ਭਾਸ਼ਾ)— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਮਾਮਲੇ ਵਿਚ ਅੱਜ ਭਾਵ ਸ਼ੁੱਕਰਵਾਰ ਨੂੰ ਅਸਤੀਫੇ ਦਾ ਐਲਾਨ ਕੀਤਾ। ਅਗਲਾ ਨੇਤਾ ਚੁਣੇ ਜਾਣ ਤੱਕ ਉਹ ਇਸ ਅਹੁਦੇ 'ਤੇ ਬਣੀ ਰਹੇਗੀ। ਮੰਨਿਆ ਜਾ ਰਿਹਾ ਹੈ ਕਿ 7 ਜੂਨ ਨੂੰ ਨਵੇਂ ਨੇਤਾ ਦਾ ਐਲਾਨ ਹੋ ਜਾਵੇਗਾ। ਉਦੋਂ ਤੱਕ ਮੇਅ ਆਪਣੀ ਜ਼ਿੰਮੇਵਾਰੀ ਨਿਭਾਏਗੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਅਸਤੀਫਾ ਦੇਣ ਦੇ ਬਾਅਦ ਥੈਰੇਸਾ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ 'ਤੇ ਕਾਫੀ ਦਬਾਅ ਸੀ। ਆਪਣੇ ਸੰਬੋਧਨ ਦੌਰਾਨ ਥੈਰੇਸਾ ਕਾਫੀ ਭਾਵੁਕ ਹੋ ਗਈ ਅਤੇ ਕਾਫੀ ਮੁਸ਼ਕਲ ਨਾਲ ਉਨ੍ਹਾਂ ਨੇ ਆਪਣੀ ਗੱਲ ਖਤਮ ਕੀਤੀ। ਉਨ੍ਹਾਂ ਲਈ ਬ੍ਰੈਗਜ਼ਿਟ ਮਾਮਲਾ ਵੱਡਾ ਸੰਕਟ ਸਾਬਤ ਹੋਇਆ।

ਬ੍ਰਿਟੇਨ ਸਰਕਾਰ ਦੇ ਵ੍ਹੀਪ ਸਪੈਂਸਰ ਨੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਵਿਚ ਕਿਹਾ ਕਿ ਉਹ ਛੁੱਟੀਆਂ ਦੇ ਬਾਅਦ ਜੂਨ ਵਿਚ ਸੰਸਦ ਦਾ ਸੈਸ਼ਨ ਦੁਬਾਰਾ ਸ਼ੁਰੂ ਹੋਣ ਦੇ ਬਾਅਦ ਯੂਰਪੀ ਯੂਨੀਅਨ ਤੋਂ ਨਿਕਲਣ ਦੇ ਬਿੱਲ ਦੇ ਪ੍ਰਕਾਸ਼ਨ ਅਤੇ ਚਰਚਾ ਦੇ ਬਾਰੇ ਵਿਚ ਸਾਂਸਦਾਂ ਨੰ ਸੂਚਿਤ ਕਰਨਗੇ। ਪਹਿਲਾਂ ਆਸ ਸੀ ਕਿ ਬ੍ਰੈਗਜ਼ਿਟ ਬਿੱਲ ਨੂੰ ਸ਼ੁੱਕਰਵਾਰ ਨੂੰ ਪੇਸ਼ ਕੀਤਾ ਜਾਵੇਗਾ।

ਸਪੈਂਸਰ ਨੇ ਕਿਹਾ,''ਸਾਨੂੰ ਆਸ ਹੈ ਕਿ ਅਸੀਂ ਦੂਜੀ ਵਾਰ ਇਸ 'ਤੇ ਸ਼ੁੱਕਰਵਾਰ 7 ਜੂਨ ਨੂੰ ਵਿਚਾਰ ਕਰਾਂਗੇ।'' ਥੈਰੇਸਾ ਨੇ ਯੂਰਪੀ ਯੂਨੀਅਨ ਤੋਂ ਹਟਣ ਦੀ ਆਪਣੀ ਯੋਜਨਾ ਦੇ ਬਾਰੇ ਵਿਚ ਸੋਧ ਰਣਨੀਤੀ ਦੇ ਨਾਲ ਆਪਣੇ ਮੰਤਰੀਆਂ 'ਤੇ ਜਿੱਤ ਹਾਸਲ ਕਰਨ ਵਿਚ ਅਸਫਲ ਰਹਿਣ ਦੇ ਬਾਅਦ ਅਹੁਦਾ ਛੱਡ ਦਿੱਤਾ। 

Vandana

This news is Content Editor Vandana